ਬਨੂੜ ''ਚ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿਗੀ ਛੱਤ

Wednesday, Jul 28, 2021 - 06:01 PM (IST)

ਬਨੂੜ ''ਚ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿਗੀ ਛੱਤ

ਬਨੂੜ (ਗੁਰਪਾਲ) : ਬੀਤੀ ਰਾਤ ਤੋਂ ਇਲਾਕੇ ਵਿਚ ਹੋ ਰਹੀ ਭਾਰੀ ਬਰਸਾਤ ਕਾਰਨ ਬਨੂੜ  ਅਧੀਨ ਪੈਂਦੇ ਪਿੰਡ ਬਸੀ ਈਸੇ ਖਾਂ ਦੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਆਰਥਿਕ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਮੀਂਹ ਕਾਰਨ ਮਕਾਨ ਦੀ ਡਿੱਗੀ ਹੋਈ ਛੱਤ ਨੂੰ ਦਿਖਾਉਂਦੇ ਹੋਏ ਲਖਵਿੰਦਰ ਸਿੰਘ ਪੁੱਤਰ ਮਸਤਾਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਪੈ ਰਹੀ ਬਰਸਾਤ ਕਾਰਨ ਅੱਜ ਉਨ੍ਹਾਂ ਦੇ ਬਾਲਿਆਂ ਵਾਲੇ ਮਕਾਨ ਦੀ ਛੱਤ ਡਿੱਗ ਗਈ ਹੈ।

ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਕਾਰਨ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਕਮਰੇ ਅੰਦਰ ਪਿਆ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਰਹਿਣ ਲਈ ਦੋ ਕਮਰੇ ਸਨ, ਜਿਨ੍ਹਾਂ ਵਿਚ ਇਕ ਦੀ ਛੱਤ ਡਿੱਗ ਗਈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
 


author

Babita

Content Editor

Related News