ਅਮਨਦੀਪ ਸਿੰਘ ਸੋਢੀ ਵੱਲੋਂ ਤਿਆਰ ਕੀਤਾ ਪ੍ਰਦੂਸ਼ਣ ਰਹਿਤ ਬਿਜਲੀ ਯੰਤਰ
Saturday, Nov 11, 2017 - 03:06 PM (IST)
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਅੱਜ-ਕੱਲ ਦੇ ਸਮੇਂ 'ਚ ਨਵੀਂ ਤਕਨੀਕ ਵਿਚ ਨਵੀਆਂ ਤੋਂ ਨਵੀਆਂ ਖੋਜਾਂ ਕੱਢੀਆ ਜਾ ਰਹੀਆਂ ਹਨ ਤੇ ਇਸੇ ਲੜੀ 'ਤੇ ਚੱਲਦਿਆ ਸਥਾਨਕ ਸ਼ਹਿਰ ਦੇ ਅਮਨਦੀਪ ਸਿੰਘ ਸੋਢੀ ਜੋ ਟੈਗੋਰ ਮਾਡਲ ਸਕੂਲ ਦੇ ਵਾਈਸ ਪ੍ਰਿੰਸੀਪਲ ਹਨ, ਨੇ ਇਕ ਅਜਿਹਾ ਬਿਜਲੀ ਯੰਤਰ ਤਿਆਰ ਕੀਤਾ, ਜਿਸ ਨਾਲ ਨਾ ਤਾਂ ਕੋਈ ਪ੍ਰਦੂਸ਼ਣ ਫੈਲਦਾ ਹੈ ਤੇ ਨਾਂ ਵਾਤਾਵਰਨ ਖਰਾਬ ਹੁੰਦਾ ਹੈ, ਸਗੋਂ ਬੈਂਟਰੀਆਂ ਨੂੰ ਚਾਰਜ ਕਰਨ ਲਈ ਇਸ ਯੰਤਰ 'ਤੇ ਕੋਈ ਖਰਚਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਇਹ ਯੰਤਰ ਬੈਟਰੀ ਦੀ ਪਾਵਰ 'ਚ ਵਾਧਾ ਕਰ ਦਿੰਦਾ ਹੈ। ਇਹ ਬੈਟਰੀ ਭਾਵੇਂ ਮੋਬਾਇਲ ਦੀ ਹੋਵੇ ਜਾਂ ਕਿਸੇ ਹੋਰ ਦੀ। ਜਨਰੇਟਰ ਨੁਮਾ ਇਹ ਯੰਤਰ ਖੁਦ ਬਿਜਲੀ ਪੈਦਾ ਨਹੀਂ ਕਰਦਾ ਬਲਕਿ ਬੈਟਰੀ ਦੀ ਬਿਜਲੀ ਨੂੰ ਵਧਾਉਦਾ ਹੈ। ਇਸ ਯੰਤਰ ਨੂੰ ਬਨਾਉਣ ਲਈ ਉਹ ਪਿਛਲੇ ਡੇਢ ਸਾਲ ਤੋਂ ਤਿਆਰੀ ਵਿਚ ਲੱਗੇ ਹੋਏ ਸਨ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਸ ਦੀ ਸਹਾਇਤਾ ਕਰੇ ਤਾਂ ਅਜਿਹੇ ਯੰਤਰਾਂ ਨਾਲ ਦੂਰ ਦੁਰਾਡੇ ਦੇ ਖੇਤਰਾਂ ਵਿਚ ਵੀ ਬਿਜਲੀ ਨੂੰ ਪਹੁੰਚਾਇਆ ਜਾ ਸਕਦਾ ਹੈ ਅਤੇ ਥਰਮਲ ਪਾਵਰ ਪਲਾਂਟ ਤੇ ਡੈਮ ਤੋਂ ਬਿਨਾਂ ਹੀ। ਜਿੰਨਾਂ ਥਾਵਾਂ 'ਤੇ ਬਿਜਲੀ ਦੇ ਖੰਭੇ ਲੱਗੇ ਹੋਏ ਹਨ ਤੇ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ, ਜੇਕਰ ਇਸ ਮਸ਼ੀਨ ਨੂੰ ਘਰਾਂ, ਫੈਕਟਰੀਆ ਤੇ ਦਫ਼ਤਰਾਂ ਆਦਿ 'ਤੇ ਲਾਉਣ 'ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸੋਢੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਗਿਆਨਕ ਖੋਜਾਂ ਕਰਨ ਦਾ ਸ਼ੌਕ ਹੈ। ਉਹ ਆਪਣੇ ਵੱਲੋਂ ਬਣਾਏ ਗਏ ਯੰਤਰ ਬਾਰੇ ਸੂਬੇ ਦੀਆਂ ਯੂਨੀਵਰਸਿਟੀਆ ਦੇ ਮਾਹਰਾਂ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ। ਇਹ ਡਿਵਾਈਸ ਇਕ ਸਵੈ ਚੱਲ ਰਿਹਾ ਚੁੱਪ ਜੈਨਰੇਟਰ ਹੈ, ਜੋ ਕਿ ਘੱਟੋ-ਘੱਟ 10 ਘਰਾਂ ਦਾ ਬਿਜਲੀ ਦਾ ਭਾਰ ਝੱਲ ਸਕਦਾ ਹੈ। ਇਸ ਯੰਤਰ ਨਾਲ ਹਰ ਘਰ ਘੱਟੋ ਘੱਟ 5 ਤੋਂ 10 ਹਜ਼ਾਰ ਰੁਪਏ ਦੀ ਮਹੀਨਾਵਾਰ ਬਚਤ ਕਰ ਸਕਦਾ ਹੈ ਅਤੇ ਇਸਦੇ ਲਈ ਐੱਲ. ਪੀ. ਜੀ. ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ। ਇਸ ਯੰਤਰ ਨੂੰ ਬਨਾਉਣ 'ਤੇ ਲਗਭਗ 3 ਹਜ਼ਾਰ ਰੁਪਏ ਦਾ ਖਰਚਾ ਆਉਦਾ ਹੈ।
