ਹੁਣ ਕੂੜੇ ਨੂੰ 90 ਫੀਸਦੀ ਖਤਮ ਕਰੇਗੀ ਇਹ ਮਸ਼ੀਨ, ਨਹੀਂ ਫੈਲੇਗਾ ਪ੍ਰਦੂਸ਼ਣ

03/20/2017 5:45:56 PM

ਜਲੰਧਰ : ਸਾਲਿਡ ਵੇਸਟ ਮੈਨਜਮੈਂਟ ਪ੍ਰਾਜੈਕਟ ਤਹਿਤ ਜਮਸ਼ੇਰ ''ਚ ਕੂੜੇ ਤੋਂ ਬਿਜਲੀ ਬਣਾਉਣ ਵਾਲਾ ਕਾਰਖਾਨਾ ਨਹੀਂ ਲੱਗ ਸਕਿਆ। ਵਿਧਾਇਕ ਪਰਗਟ ਸਿੰਘ ਇਸੇ ਮੁੱਦੇ ''ਤੇ ਚੋਣਾਂ ਜਿੱਤੇ ਹਨ ਕਿ ਘਰਾਂ ਵਿਚਕਾਰ ਪ੍ਰਦੂਸ਼ਣ ਕਰਨ ਵਾਲੇ ਕਾਰਖਾਨਾ ਨਹੀਂ ਲੱਗਣ ਦੇਣਗੇ। ਇਸ ਦੌਰਾਨ ਗੈਰ ਸਰਕਾਰੀ ਸੰਗਠਨ ਸਹਾਰਾ ਯੂਥ ਇੰਡੀਆ ਦੇ ਅਜੇ ਪਲਟਾ ਨੇ ਅਜਿਹੀ ਜੈਪਰ ਮਸ਼ੀਨ ਬਣਾਈ ਹੈ, ਜੋ ਮਕੈਨੀਕਲ ਬਾਇਓਲੋਜੀ ਟਰੀਟਮੈਂਟ ਕਰਕੇ 70 ਤੋਂ 90 ਫੀਸਦੀ ਕੂੜਾ ਖਤਮ ਕਰੇਗੀ। ਇਸ ਦਾ ਪੇਟੈਂਟ ਪ੍ਰੋਸੈੱਸ ਵੀ ਪੂਰਾ ਹੋ ਗਿਆ ਹੈ। ਹੁਣ ਨਿਗਮ ਨੂੰ ਪ੍ਰਾਜੈਕਟ ਸੌਂਪਿਆ ਗਿਆ ਹੈ। ਇਸ ਨੂੰ ਲਗਾਉਣ ਲਈ ਜ਼ਮੀਨ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਅਜੇ ਪਲਟਾ ਨੇ ਦੱਸਿਆ ਕਿ 4 ਸਾਲਾਂ ਦੀ ਮਿਹਨਤ ਨਾਲ ਮਸ਼ੀਨ ਤਿਆਰ ਕੀਤੀ ਗਈ ਹੈ, ਜਿਸ ''ਚ ਕਿਚਨ ਵੇਸਟ ਤੋਂ ਖਾਦ ਤਿਆਰ ਹੁੰਦੀ ਹੈ। ਉਨ੍ਹਾਂ ਦੀ ਪਹਿਲੀ ਮਸ਼ੀਨ 5 ਟਨ ਕੂੜਾ ਪ੍ਰੋਸੈੱਸ ਕਰ ਰਹੀ ਹੈ। ਪੇਟੈਂਟ ਮਿਲ ਗਿਆ ਹੈ। ਇਹ ਮਸ਼ੀਨ ਇਕ ਵੱਡਾ ਡਰੱਮ ਹੈ, ਜਿਸ ਨੂੰ ਬੈਕਟੀਰੀਆ ਪਾਏ ਜਾਂਦੇ ਹਨ। ਇਹ ਗਲਣਸ਼ੀਲ ਕੂੜੇ ਨੂੰ ਖਾਦ ''ਚ ਬਦਲ ਦਿੰਦੇ ਹਨ। ਉਨ੍ਹਾਂ ਨੇ ਇਸ ਦਾ ਨਾਂ ਜੈਪਰ ਇਕ ਕੀੜੇ ਦੇ ਨਾਂ ''ਤੇ ਰੱਖਿਆ ਹੈ।

Babita Marhas

News Editor

Related News