ਗ੍ਰਹਿ ਮੰਤਰੀ ਦੇ ਦਾਅਵਿਆਂ ਦੀ ਕੁਝ ਘੰਟਿਆਂ ''ਚ ਹੀ ਨਿਕਲੀ ਫੂਕ, ਸਵੇਰ-ਸ਼ਾਮ ਹੀ ਆਇਆ ਪਾਣੀ, ਉਹ ਵੀ ਗੰਦਾ

Tuesday, Aug 06, 2024 - 04:20 AM (IST)

ਗ੍ਰਹਿ ਮੰਤਰੀ ਦੇ ਦਾਅਵਿਆਂ ਦੀ ਕੁਝ ਘੰਟਿਆਂ ''ਚ ਹੀ ਨਿਕਲੀ ਫੂਕ, ਸਵੇਰ-ਸ਼ਾਮ ਹੀ ਆਇਆ ਪਾਣੀ, ਉਹ ਵੀ ਗੰਦਾ

ਚੰਡੀਗੜ੍ਹ (ਸੁਸ਼ੀਲ) : ਇਕ ਦਿਨ ਪਹਿਲਾਂ ਹੀ ਆਪਣੀ ਫੇਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਹੁਣ ਮਨੀਮਾਜਰਾ ਦੇ ਲੋਕਾਂ ਨੂੰ ਮਿਨਰਲ ਵਾਟਰ ਦੀ ਬੋਤਲ ਨਹੀਂ ਖ਼ਰੀਦਣੀ ਪਵੇਗੀ ਤੇ ਭੈਣਾਂ ਨੂੰ ਵੀ ਅਲਾਰਮ ਨਹੀਂ ਲਾਉਣਾ ਪਵੇਗਾ ਪਰ ਇਨ੍ਹਾਂ ਦਾਅਵਿਆਂ ਦੀ ਮਹਿਜ਼ ਚੰਦ ਘੰਟਿਆਂ ਅੰਦਰ ਹੀ ਫੂਕ ਨਿਕਲ ਗਈ। 

ਮਨੀਮਾਜਰਾ ਦੀਆਂ ਔਰਤਾਂ ਨੂੰ ਸਵੇਰੇ ਪਾਣੀ ਭਰਨ ਲਈ ਅਲਾਰਮ ਲਾਉਣਾ ਪਿਆ। ਜਦੋਂ ਅਲਾਰਮ ਵੱਜਿਆ ਅਤੇ ਟੂਟੀ ਖੋਲ੍ਹੀ ਤਾਂ ਇਹ ਫਿਲਟਰ ਕੀਤਾ ਪਾਣੀ ਨਹੀਂ ਸਗੋਂ ਮਿੱਟੀ ਵਾਲਾ ਪਾਣੀ ਸੀ। ਸੋਮਵਾਰ ਨੂੰ ਮਨੀਮਾਜਰਾ ਦੇ ਕਈ ਹਿੱਸਿਆਂ 'ਚ ਮਿੱਟੀ ਵਾਲਾ ਪਾਣੀ ਆਇਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀਣ ਵਾਲਾ ਪਾਣੀ ਬਾਹਰੋਂ ਲਿਆਉਣਾ ਪਿਆ। 

ਲੋਕ ਦੂਜੇ ਦਿਨ ਵੀ 24 ਘੰਟੇ ਪਾਣੀ ਆਉਣ ਦੇ ਸੁਪਨੇ ਦੇਖਦੇ ਰਹੇ ਪਰ ਪਾਣੀ ਸਵੇਰੇ-ਸ਼ਾਮ ਹੀ ਆਇਆ। ਮਨੀਮਾਜਰਾ ਦੇ ਲੋਕਾਂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੇ ਕੰਮ ਪੂਰਾ ਨਹੀਂ ਕੀਤਾ ਸੀ ਤਾਂ ਫਿਰ ਵਾਹ-ਵਾਹੀ ਲੁੱਟਣ ਲਈ ਜਲਦਬਾਜ਼ੀ ’ਚ 24 ਘੰਟੇ ਚੱਲਣ ਵਾਲੇ ਪਾਣੀ ਦੇ ਪ੍ਰਾਜੈਕਟ ਦਾ ਉਦਘਾਟਨ ਕਿਉਂ ਕੀਤਾ।

ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

ਨੀਂਹ ਪੱਥਰ ਤੋਂ ਪਲੇਟ ਗ਼ਾਇਬ
ਸ਼ਿਵਾਲਿਕ ਗਾਰਡਨ ਦੇ ਅੰਦਰ 24 ਘੰਟੇ ਪਾਣੀ ਪ੍ਰੋਜੈਕਟ ਵਾਲੀ ਪਲੇਟ ਰੱਖੇ ਨੀਂਹ ਪੱਥਰ ਤੋਂ ਗ਼ਾਇਬ ਮਿਲੀ। ਸੈਰ ਕਰਨ ਆਏ ਲੋਕ ਹੈਰਾਨ ਸਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਦੋਂ ਪੁਲਸ ਮੌਕੇ ’ਤੇ ਪੁੱਜੀ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਕੰਧ ’ਤੇ 24 ਘੰਟੇ ਚੱਲਣ ਵਾਲੇ ਵਾਟਰ ਪ੍ਰਾਜੈਕਟ ਵਾਲੀ ਪਲੇਟ ਲੱਗੀ ਹੋਈ ਸੀ। ਸ਼ਿਵਾਲਿਕ ਗਾਰਡਨ ’ਚ ਆਰਜ਼ੀ ਨੀਂਹ ਪੱਥਰ ਲਈ ਜਗ੍ਹਾ ਬਣਾਈ ਗਈ ਸੀ। ਨਗਰ ਨਿਗਮ ਦੇ ਮੁਲਾਜ਼ਮਾਂ ਨੇ ਨੀਂਹ ਪੱਥਰ ਵਾਲੀ ਥਾਂ ਨੂੰ ਢਾਹ ਦਿੱਤਾ।

ਪ੍ਰਾਜੈਕਟ ਪੂਰਾ ਕਰ ਕੇ ਹੀ ਕਰਨਾ ਚਾਹੀਦਾ ਸੀ ਉਦਘਾਟਨ
ਦੂਜੇ ਪਾਸੇ ਪਿੱਪਲੀਵਾਲਾ ਟਾਊਨ ਦੇ ਵਸਨੀਕ ਜੱਗੇ ਨੇ ਕਿਹਾ ਕਿ 24 ਘੰਟੇ ਪਾਣੀ ਮਿਲਣਾ ਤਾਂ ਛੱਡੋ, ਇਹ ਪਾਣੀ ਪੀਣ ਯੋਗ ਨਹੀਂ ਆ ਰਿਹਾ। ਸਵੇਰੇ-ਸ਼ਾਮ ਘਰਾਂ ਅੰਦਰ ਪੂਰੀ ਤਰ੍ਹਾਂ ਗੰਦਾ ਪਾਣੀ ਆਇਆ ਹੈ। ਲੋਕ ਬਹੁਤ ਪ੍ਰੇਸ਼ਾਨ ਹੋ ਗਏ ਹਨ। ਪ੍ਰਵੀਨ ਨੇ ਕਿਹਾ ਕਿ ਪ੍ਰਾਜੈਕਟ ਨੂੰ ਪੂਰਾ ਕਰ ਕੇ ਹੀ ਉਦਘਾਟਨ ਕਰਨਾ ਚਾਹੀਦਾ ਸੀ। ਮਨੀਮਾਜਰਾ ਦੇ ਲੋਕ 24 ਘੰਟੇ ਪਾਣੀ ਦੀ ਉਡੀਕ ’ਚ ਲੱਗੇ ਹੋਏ ਹਨ। ਹਰਦੀਪ ਨੇ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਪਾਣੀ ਨਹੀਂ ਚੜ੍ਹ ਰਿਹਾ। ਪਾਣੀ ਦੇ ਪ੍ਰੈਸ਼ਰ ’ਚ ਕੋਈ ਸੁਧਾਰ ਨਹੀਂ ਹੋਇਆ। ਜਲ ਵਿਭਾਗ ਦੇ ਐੱਸ.ਡੀ.ਓ. ਦਾ ਕਹਿਣਾ ਹੈ ਕਿ ਮਨੀਮਾਜਰਾ ਦੇ ਲੋਕਾਂ ਨੂੰ ਦੋ-ਤਿੰਨ ਦਿਨਾਂ ’ਚ ਪਾਣੀ ਮਿਲ ਜਾਵੇਗਾ। ਪਾਣੀ ਮੁਹੱਈਆ ਕਰਵਾਉਣ ਲਈ ਜਲ ਵਿਭਾਗ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਰੱਖੜੀ ਦੇ ਤਿਉਹਾਰ ਨੂੰ ਰਹਿ ਗਏ ਕੁਝ ਕੁ ਦਿਨ, ਪਰ ਬਾਜ਼ਾਰਾਂ 'ਚ ਹਾਲੇ ਵੀ ਪਸਰਿਆ ਸੰਨਾਟਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News