ਪੋਲਿੰਗ ਸਟੇਸ਼ਨ ਦੇ ਨੇੜੇ ਲੱਗਾ ਅਕਾਲੀ ਦਲ ਦਾ ਪੋਲਿੰਗ ਬੂਥ ਸੁਰੱਖਿਆ ਕਰਮੀਆਂ ਨੇ ਚੁੱਕਵਾਇਆ

Sunday, Feb 20, 2022 - 08:51 AM (IST)

ਪੋਲਿੰਗ ਸਟੇਸ਼ਨ ਦੇ ਨੇੜੇ ਲੱਗਾ ਅਕਾਲੀ ਦਲ ਦਾ ਪੋਲਿੰਗ ਬੂਥ ਸੁਰੱਖਿਆ ਕਰਮੀਆਂ ਨੇ ਚੁੱਕਵਾਇਆ

ਭੋਗਪੁਰ (ਰਾਣਾ ਭੋਗਪੁਰੀਆ) - ਵਿਧਾਨਸਭਾ ਚੋਣਾਂ ਨੂੰ ਲੈ ਕੇ ਭੋਗਪੁਰ ਵਿੱਚ ਠੀਕ ਅੱਠ ਵਜੇ ਤੋਂ ਪੋਲਿੰਗ ਸ਼ੁਰੂ ਹੋ ਗਈ। ਪੋਲਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਸੁਰੱਖਿਆ ਕਰਮੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ (ਲੜਕੇ) ਨਜਦੀਕ ਲੱਗਿਆ ਸ਼੍ਰੋਮਣੀ ਅਕਾਲੀ ਦਲ ਦਾ ਪੋਲਿੰਗ ਬੂਥ ਸੁਰੱਖਿਆ ਦੇ ਮੱਦੇਨਜ਼ਰ ਚੁਕਵਾ ਦਿੱਤਾ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਰਧਾਰਤ ਦੂਰੀ ’ਤੇ ਦੁਬਾਰਾ ਪੋਲਿੰਗ ਬੂਥ ਲਗਾਇਆ ਗਿਆ। 

ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਸ਼ਾਂਤੀਪੂਰਵਕ ਪੋਲਿੰਗ ਲਈ ਚੋਣ ਆਯੋਗ ਦੇ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਵਾਈ ਜਾ ਰਹੀ ਹੈ। ਜਿਸ ਕਾਰਨ ਪੋਲਿੰਗ ਸਟੇਸ਼ਨ ਦੇ ਨਜ਼ਦੀਕ ਲੱਗਿਆ ਇਹ ਬੂਥ ਹੁਣ ਨਿਰਧਾਰਤ ਦੂਰੀ ’ਤੇ ਲਗਵਾਇਆ ਗਿਆ ਹੈ।


author

rajwinder kaur

Content Editor

Related News