ਪਾਇਲ ਹਲਕੇ ’ਚ ਦੁਪਹਿਰ 2 ਵਜੇ ਤੱਕ ਕੁੱਲ 60.16 ਫ਼ੀਸਦੀ ਪੋਲਿੰਗ ਸੰਪੰਨ
Sunday, Feb 14, 2021 - 03:46 PM (IST)
ਦੋਰਾਹਾ/ਪਾਇਲ (ਵਿਨਾਇਕ): ਪਾਇਲ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ 2 ਨਗਰ ਕੌਂਸਲਾਂ ਦੋਰਾਹਾ ਤੇ ਪਾਇਲ ਦੇ ਕੁੱਲ 28 ਵਾਰਡਾਂ ’ਚ ਚੋਣ ਲੜ ਰਹੇ 95 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਸਖ਼ਤ ਸੁਰਖਿਆਂ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ ਅਤੇ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ। ਇਥੇ ਦੱਸਣਯੋਗ ਹੈ ਕਿ ਇਸ ਵਾਰ ਸਬ-ਡਵੀਜ਼ਨ ਪਾਇਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਪੁਰ ਅਮਨ ਸ਼ਾਂਤੀ ਨਾਲ ਵੋਟਾਂ ਪਵਾਉਣ ਦਾ ਕੰਮ ਸਿਰੇ ਚਾੜਨਾ ਚੁਣੌਤੀਪੂਰਨ ਬਣਿਆ ਹੋਇਆ ਹੈ। ਇਥੇ ਦੱਸ ਦੇਈਏ ਕਿ ਪਾਇਲ ਹਲਕੇ ’ਚ ਕੁੱਲ 34 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ: ਮੋਗਾ: ਵੋਟ ਪਾਉਣ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਦਰਦਨਾਕ ਹਾਦਸਾ, ਪਤਨੀ ਦੀ ਮੌਕੇ ’ਤੇ ਮੌਤ
ਪ੍ਰਸ਼ਾਸਨ ਨੇ 11 ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਕੇਂਦਰਾਂ ਉਤੇ ਵੀਡੀਓ ਗ੍ਰਾਫੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਅਤਿ-ਸੰਵੇਦਨਸ਼ੀਲ ਇਲਾਕਿਆਂ ਵਿਚ ਹਿੰਸਾ ਹੋਣ ਦੇ ਖ਼ਦਸ਼ੇ ਨੂੰ ਵੇਖਦਿਆਂ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਬੂਥਾਂ ‘ਤੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਨਗਰ ਕੌਂਸਲ ਪਾਇਲ ’ਚ ਚਾਰ ਅਤੇ ਦੋਰਾਹਾ ’ਚ ਸੱਤ ਬੂਥ ਅਤਿ-ਸੰਵੇਦਨਸ਼ੀਲ ਐਲਾਨੇ ਗਏ ਹਨ, ਜਿੱਥੇ ਕਿਸੇ ਵੇਲੇ ਵੀ ਹਿੰਸਾ ਹੋ ਸਕਦੀ ਹੈ। ਅਜਿਹੇ ’ਚ ਪੁਲਸ ਨੇ ਉਕਤ ਬੂਥਾਂ ’ਤੇ ਵਾਧੂ ਪੁਲਸ ਫੋਰਸ ਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਚੋਣ ਪ੍ਰਕਿਰਿਆ ਸਵੇਰੇ 8 ਵਜੇ ਸੁਖਾਲੇ ਮਾਹੋਲ ਵਿੱਚ ਸ਼ੁਰੂ ਹੋ ਗਈ ਸੀ, ਜੋ ਕਿ ਸ਼ਾਮ 4 ਵਜੇ ਤਕ ਚਲੇਗੀ। ਪਾਇਲ ਦੇ ਐੱਸ.ਡੀ.ਐਮ. ਸ੍ਰੀ ਮਨਕੰਵਲ ਸਿੰਘ ਚਾਹਲ ਨੇ ਦੱਸਿਆ ਕਿ ਪਾਇਲ ਹਲਕੇ ’ਚ ਦੁਪਹਿਰ 2 ਵਜੇ ਤੱਕ ਕੁੱਲ 60.16 ਫ਼ੀਸਦੀ ਪੋਲਿੰਗ ਸਾਂਤੀਪੂਰਵਕ ਸੰਪੰਨ ਹੋ ਚੁੱਕੀ ਹੈ, ਜਦਕਿ ਦੋਰਾਹਾ ‘ਚ 57 ਫ਼ੀਸਦੀ ਅਤੇ ਪਾਇਲ ’ਚ 61 ਫੀਸਦੀ ਪੋਲਿੰਗ ਹੋਈ ਹੈ।
ਇਹ ਵੀ ਪੜ੍ਹੋ: ਗੁਰੂਹਰਸਹਾਏ: ਵਾਰਡ ਨੰਬਰ 13 ਦੀ BJP ਉਮੀਦਵਾਰ ਗੀਤਾ ਰਾਣੀ ’ਤੇ ਸ਼ਰਾਰਤੀ ਅਨਸਰਾਂ ਵਲੋਂ ਹਮਲਾ