ਐਤਵਾਰ ਨੂੰ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੱਗਣਗੇ ਥਾਂ-ਥਾਂ ਪੋਲੀਓ ਬੂਥ

Saturday, Feb 26, 2022 - 09:49 PM (IST)

ਐਤਵਾਰ ਨੂੰ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੱਗਣਗੇ ਥਾਂ-ਥਾਂ ਪੋਲੀਓ ਬੂਥ

ਬੁਢਲਾਡਾ (ਬਾਂਸਲ)-ਦੇਸ਼ ਭਰ 'ਚ ਚਲਾਏ ਜਾ ਰਹੇ ਰਾਸ਼ਟਰੀ ਟੀਕਾਕਰਨ ਦਿਵਸ ਪਲਸ ਪੋਲੀਓ ਮੁਹਿੰਮ 27 ਫਰਵਰੀ ਤੋਂ 1 ਮਾਰਚ ਦੇ ਸਬੰਧ ਵਿੱਚ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਵੱਲੋਂ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਐੱਸ.ਡੀ.ਐੱਚ. ਬੁਢਲਾਡਾ ਤੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ ਅਤੇ ਡਾ ਰਣਜੀਤ ਰਾਏ ਜ਼ਿਲ੍ਹਾ ਟੀਕਾਕਰਣ ਅਫਸਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਿਵੀਜ਼ਨ ਬੁਢਲਾਡਾ ਵਿੱਚ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਉਣ ਲਈ ਮੁਹਿੰਮ ਨੂੰ ਸਫਲ ਬਣਾਉਣ ਲਈ 27 ਫਰਵਰੀ ਦਿਨ ਐਤਵਾਰ ਨੂੰ ਸਬ ਡਿਵੀਜ਼ਨ ਬੁਢਲਾਡਾ ਵਿੱਚ ਜਗ੍ਹਾ- ਜਗ੍ਹਾ ਬੱਚਿਆਂ ਨੂੰ ਦਵਾਈ ਪਿਲਾਉਣ ਲਈ ਬੂਥ ਲਗਾਏ ਜਾਣਗੇ ਅਤੇ ਟਰਾਂਜਿਟ ਪੁਆਇੰਟ ਜਿਵੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਗੁਰਦੁਆਰਾ ਸਾਹਿਬ, ਮੰਦਰ ਆਦਿ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਬਣਾਏ ਜਾਣਗੇ।

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ ਦਰਮਿਆਨ ਸਾਹਮਣੇ ਆਈਆਂ ਦਿਲ ਨੂੰ ਵਲੂੰਧਰਣ ਵਾਲੀਆਂ ਵੀਡੀਓਜ਼

ਇਸ ਤੋਂ ਇਲਾਵਾ ਝੂੱਗੀ ਝੋਪੜੀਆਂ, ਮੈਰਿਜ ਪੈਲਿਸਾਂ, ਭੱਠੀਆਂ, ਪਥੇਰਾਂ, ਦਾਣ ਮੰਡੀਆਂ,ਸੈਲਰਾਂ ਉੱਤੇ ਨਵੀਆਂ ਉਸਰੀ ਅਧੀਨ ਇਮਾਰਤਾਂ ਵਿੱਚ ਰਹਿੰਦ ਮਜਦੂਰਾਂ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਪਿਲਾਉਣ ਲਈ ਮੋਬਾਈਲ ਟੀਮਾਂ ਵੀ ਬਣਾਈਆਂ ਗਈਆਂ ਹਨ। ਇਹਨਾਂ ਦੇ ਕੰਮਕਾਜ ਦੀ ਦੇਖਰੇਖ ਲਈ ਸੁਪਰਵਾਈਜਰ ਵੀ ਲਗਾਏ ਗਏ ਹਨ। ਉਹਨਾਂ ਕਿਹਾ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਸਟਾਫ ਦੀ ਡਿਊਟੀ ਲਗਾਈ ਗਈ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਜਨਤਕ ਨੁਮਾਇੰਦਿਆਂ ਸਹਿਯੋਗੀ ਵਿਭਾਗਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਸਬ ਡਿਵੀਜ਼ਨਲ ਨੋਡਲ ਅਫਸਰ ਡਾ.ਅਮਨਦੀਪ ਗੌਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਨਾ ਮੁਰਾਦ ਬਿਮਾਰੀ ਤੋਂ ਬਚਾਉਣ ਲਈ ਪੋਲੀਓ ਵੈਕਸੀਨ ਜ਼ਰੂਰ ਪਿਲਾਉਣ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਤੋਂ ਮੰਗੀ ਮਦਦ

ਉਨ੍ਹਾਂ ਦੱਸਿਆ ਕਿ ਹਰੇਕ ਪਿੰਡ/ ਸਹਿਰ ਲੋੜ ਅਨੁਸਾਰ ਬੂਥ ਬਣਾਏ ਗਏ ਹਨ, ਜਿੱਥੇ 27 ਫਰਵਰੀ ਦਿਨ ਐਤਵਾਰ ਨੂੰ ਬੂਥਾਂ ਤੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉੱਥੇ ਹੀ ਜੋ ਬੱਚੇ ਇਸ ਦਿਨ ਬੂਥਾਂ ਤੇ ਬੂੰਦਾੰ ਪੀਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 28 ਫਰਵਰੀ ਅਤੇ 1 ਮਾਰਚ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਉਣਗੇ। ਇਸ ਮੌਕੇ ਡਾ. ਸਤਿੰਦਰ ਕੌਰ, ਡਾ. ਮਨਪ੍ਰੀਤ ਕੌਰ ਸੈਕਟਰ ਅਫਸਰ,ਪਰਮਜੀਤ ਕੌਰ ਐਲ.ਐਚ.ਵੀ. ਸੰਜੀਵ ਸ਼ਰਮਾ ਸਿਹਤ ਸੁਪਰਵਾਇਜਰ, ਬਲਵਿੰਦਰ ਕੌਰ ਨਰਸਿੰਗ ਸਿਸਟਰ, ਇੰਦਰਪ੍ਰੀਤ ਸਿੰਘ ਐੱਮ.ਪੀ.ਐੱਚ ਡਬਲਯੂ,ਜਸਵੰਤ ਕੌਰ, ਗੁਰਦੀਪ ਕੌਰ,ਕਮਲਪ੍ਰੀਤ ਕੌਰ, ਜਸਪਾਲ ਕੌਰ ਏ.ਐੱਨ.ਐੱਮ. ਹਾਜ਼ਰ ਸਨ।

ਇਹ ਵੀ ਪੜ੍ਹੋ : ਪੁਤਿਨ 'ਤੇ ਪਾਬੰਦੀਆਂ ਲਾਏਗਾ ਬ੍ਰਿਟੇਨ : ਬੋਰਿਸ ਜਾਨਸਨ ਨੇ ਨਾਟੋ ਨੂੰ ਕਿਹਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News