ਪੁਲਸ ਮੁਲਾਜ਼ਮ ਨੇ ਡਿੱਗਿਆ ਹੋਇਆ ਮੋਬਾਇਲ ਵਾਪਸ ਮੋੜ ਕੇ ਕੀਤੀ ਈਮਾਨਦਾਰੀ ਦੀ ਮਿਸਾਲ ਕਾਇਮ

Sunday, Dec 18, 2022 - 04:45 PM (IST)

ਪੁਲਸ ਮੁਲਾਜ਼ਮ ਨੇ ਡਿੱਗਿਆ ਹੋਇਆ ਮੋਬਾਇਲ ਵਾਪਸ ਮੋੜ ਕੇ ਕੀਤੀ ਈਮਾਨਦਾਰੀ ਦੀ ਮਿਸਾਲ ਕਾਇਮ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਮੁਲਾਜ਼ਮ ਨੇ ਡਿੱਗਿਆ ਹੋਇਆ ਮੋਬਾਇਲ ਵਾਪਸ ਮੋੜ ਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜਾਣਕਾਰੀ ਅਨੁਸਾਰ ਜੋਨੀ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਦਸਮੇਸ਼ ਨਗਰ ਧਨੌਲਾ ਰੋਡ ਬਰਨਾਲਾ, ਜੋਨੀ ਸਿੰਘ ਜੋ 12ਵੀਂ ਕਲਾਸ ਵਿਚ ਪੜ੍ਹਦਾ ਸੀ, ਜਿਸ ਦਾ ਕਰੀਬ 15 ਹਜ਼ਾਰ ਦਾ ਮੋਬਾਇਲ ਪੁਰਾਣੀ ਸਬਜ਼ੀ ਮੰਡੀ ਵਿਚ ਡਿੱਗ ਪਿਆ ਸੀ, ਜੋ ਡਿਊਟੀ ਇੰਸਪੈਕਟਰ ਹਰਵਿੰਦਰ ਸਿੰਘ, ਏ.ਐੱਸ.ਆਈ. ਅਮਰੀਕ ਸਿੰਘ, ਟ੍ਰੈਫ਼ਿਕ ਸਟਾਫ਼ ਸਮੇਤ ਨੂੰ ਮਿਲ ਗਿਆ ਅਤੇ ਪੁਲਸ ਮੁਲਾਜ਼ਮਾਂ ਨੇ ਪੂਰੀ ਜਾਂਚ ਕਰ ਕੇ ਜੋਨੀ ਸਿੰਘ ਅਤੇ ਉਸਦੇ ਪਿਤਾ ਕ੍ਰਿਸ਼ਨ ਸਿੰਘ ਟ੍ਰੈਫ਼ਿਕ ਦਫ਼ਤਰ ਬੁਲਾ ਕੇ ਮੋਬਾਇਲ ਵਾਪਸ ਕਰ ਦਿੱਤਾ।

ਇਸ ਸਮੇਂ ਕ੍ਰਿਸ਼ਨ ਸਿੰਘ ਨੇ ਟ੍ਰੈਫ਼ਿਕ ਪੁਲਸ ਬਰਨਾਲਾ ਦੀ ਈਮਾਨਦਾਰੀ ਦੇਖ ਕੇ ਬੜੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮੋਬਾਇਲ ਉਸ ਨੇ ਆਪਣੇ ਪੁੱਤਰ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਕਿਸ਼ਤਾਂ ’ਤੇ ਲੈ ਕੇ ਦਿੱਤਾ ਸੀ। 


author

Gurminder Singh

Content Editor

Related News