ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆਇਆ ਥਾਣੇਦਾਰ, ਰੁੜ੍ਹ ਗਿਆ ਮੋਟਰਸਾਈਕਲ

Sunday, Jul 09, 2023 - 07:54 PM (IST)

ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆਇਆ ਥਾਣੇਦਾਰ, ਰੁੜ੍ਹ ਗਿਆ ਮੋਟਰਸਾਈਕਲ

ਪੋਜੇਵਾਲ ਸਰਾਂ (ਬ੍ਰਹਮਪੁਰੀ) : ਅੱਜ ਸਵੇਰੇ ਬਰਸਾਤੀ ਚੋਅ ਦੇ ਤੇਜ਼ ਵਹਾਅ ਵਿਚ ਇਕ ਪੁਲਸ ਮੁਲਾਜ਼ਮ ਹੜ੍ਹਦਾ-ਹੜ੍ਹਦਾ ਮਸਾਂ ਬਚਿਆ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਤਿਗੁਰੂ ਭੂਰੀਵਾਲਿਆਂ ਦੇ ਧਾਮ ਰਾਮਸਰ ਮੋਕਸ਼ ਦੁਆਰ ਟੱਪਰੀਆਂ ਖੁਰਦ (ਬਲਾਚੌਰ) ਵਿਖੇ ਡਿਊਟੀ ਕਰਕੇ ਜਸਪਾਲ ਜੱਸੀ ਥਾਣੇਦਾਰ ਪੁੱਤਰ ਜਗਤ ਰਾਮ ਸਾਬਕਾ ਸਰਪੰਚ ਕਾਰੀਮਪੁਰ ਚਾਹਵਾਲਾ ਵਿਖੇ ਆਪਣੇ ਘਰ ਵਾਪਿਸ ਆ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰੀ ਬਰਸਾਤ ਦੌਰਾਨ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ

ਇਸ ਦੌਰਾਨ ਪਿੰਡ ਨਾਨੋਵਾਲ ਦੇ ਬਰਸਾਤੀ ਚੋਅ ’ਚੋਂ ਆਪਣੇ ਮੋਟਰਸਾਈਕਲ ਸਮੇਤ ਜਦੋਂ ਕਾਜਵੇ ਚੋਅ ਪਾਰ ਕਰਨ ਲੱਗਾ ਤਾਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਿਆ ਤੇ ਸਮੇਤ ਮੋਟਰਸਾਈਕਲ ਪਾਣੀ ਥਾਣੇਦਾਰ ਨੂੰ ਵਹਾ ਕੇ ਲੈ ਗਿਆ ਸੀ ਪਰ ਕਿਸੇ ਤਰ੍ਹਾਂ ਜਸਪਾਲ ਥਾਣੇਦਾਰ ਪਾਣੀ ਤੋਂ ਬਾਹਰ ਆਇਆ ਪਰ ਮੋਟਰਸਾਈਕਲ ਨੂੰ ਪਾਣੀ ਵਹਾਅ ਕੇ ਲੈ ਗਿਆ। ਖ਼ਬਰ ਲਿਖੇ ਜਾਣ ਤੱਕ ਮੋਟਰਸਾਈਕਲ ਨਹੀ ਮਿਲਿਆ ।

ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ


author

Manoj

Content Editor

Related News