ਪੁਲਸ ਕਰਮਚਾਰੀ ਦਾ ਕਾਰਨਾਮਾ ਹੋਇਆ ਜਗ ਜਾਹਿਰ, ਕੁਝ ਇਸ ਤਰ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਏ ਨਜ਼ਰ (ਤਸਵੀਰਾਂ)

08/20/2017 8:19:37 PM

ਜਲੰਧਰ (ਸੁਨੀਲ)—ਸ਼ਹਿਰ ਵਾਸੀਆਂ ਦੀ ਸੁਰੱਖਿਆ ਵਿਚ ਤਾਇਨਾਤ ਕਮਿਸ਼ਨਰੇਟ ਦੀ ਜ਼ੈਬਰਾ (ਜੂਲੋ) ਗੱਡੀਆਂ ਇਨ੍ਹੀਂ ਦਿਨੀਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੀਆਂ ਪਿੰਡਾਂ ਵੱਲ ਰੁਖ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਗੱਡੀਆਂ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਵਲੋਂ ਗੱਡੀਆਂ ਨੂੰ ਸਾਈਡ ਵਿਚ ਖੜ੍ਹੀ ਕਰਕੇ ਦੁਕਾਨਾਂ ਵਿਚ  ਆਰਾਮ ਫਰਮਾਉਂਦੇ ਆਮ ਦੇਖਿਆ ਜਾ ਸਕਦਾ ਹੈ।  

PunjabKesari
ਜਾਣਕਾਰੀ ਮੁਤਾਬਕ ਜ਼ੈਬਰਾ ਗੱਡੀ ਨੰਬਰ 5. (ਪੀ. ਬੀ.-08, ਡੀ. ਜੀ.-5927) ਦਾ ਰੂਟ ਦੋਆਬਾ ਚੌਕ ਦੇ ਨਾਲ ਲੱਗਦੇ ਖੇਤਰ ਤਕ ਹੀ ਸੀਮਤ ਹੈ ਪਰ ਇਸ ਗੱਡੀ ਵਿਚ ਤਾਇਨਾਤ ਪੁਲਸ ਕਰਮਚਾਰੀ ਅੱਜਕਲ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣੀ ਹੱਦ ਤੋਂ ਬਾਹਰ ਦਿਹਾਤੀ ਖੇਤਰ (ਪਠਾਨਕੋਟ ਰੋਡ 'ਤੇ) ਪਿੰਡ ਨੂਰਪੁਰ ਅੱਡਾ ਪਹੁੰਚ ਜਾਂਦੇ ਹਨ ਅਤੇ ਗੱਡੀ ਸਰਵਿਸ ਲੇਨ ਦੇ ਕਿਨਾਰੇ ਖੜ੍ਹੀ ਕਰਕੇ ਨੇੜੇ ਦੀ ਦੁਕਾਨ ਵਿਚ ਜਾ ਕੇ ਸੌਂ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜ਼ੈਬਰਾ ਗੱਡੀ ਵਿਚ ਇਕ ਵਾਇਰਲੈਸ ਸਿਸਟਮ ਲੱਗਿਆ ਹੁੰਦਾ ਹੈ। ਜੂਲੋ ਗੱਡੀ ਵਿਚ ਤਾਇਨਾਤ ਪੁਲਸ ਕਰਮਚਾਰੀ ਕੰਟਰੋਲ ਰੂਮ ਤੋਂ ਮੈਸੇਜ ਸੁਣ ਕੇ ਮੌਕੇ 'ਤੇ ਪਹੁੰਚਦੇ ਹਨ।
ਅਜਿਹੇ ਵਿਚ ਜੇਕਰ ਜੂਲੋ ਗੱਡੀਆਂ ਆਪਣੇ ਖੇਤਰ ਤੋਂ ਬਾਹਰ ਹੀ ਘੁੰਮਦੀਆਂ ਰਹਿਣਗੀਆਂ ਤਾਂ ਇਹ ਲੋਕਾਂ ਦੀ ਸੁਰੱਖਿਆ ਕਿਵੇਂ ਕਰ ਪਾਉਣਗੀਆਂ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰੱਖਿਆ ਵਿਚ ਤਾਇਨਾਤ ਅਜਿਹੇ ਲਾਪ੍ਰਵਾਹ ਪੁਲਸ ਕਰਮਚਾਰੀਆਂ 'ਤੇ ਕਾਰਵਾਈ ਕੀਤੀ ਜਾਵੇ।


Related News