ਪੁਲਸ ਨੇ ਕੀਤੇ ਸਖਤ ਸੁਰੱਖਿਆ ਪ੍ਰਬੰਧ, 41 ਟਰੇਨਾਂ ਰੱਦ ; ਯਾਤਰੀ ਪ੍ਰੇਸ਼ਾਨ

08/26/2017 7:26:52 AM

ਫਗਵਾੜਾ, (ਜਲੋਟਾ, ਮੁਕੇਸ਼)- ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਬਾਬਾ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਅੱਜ ਫਗਵਾੜਾ ਰੇਲਵੇ ਸਟੇਸ਼ਨ ਪੁਰੀ ਤਰ੍ਹਾਂ ਨਾਲ ਸੁੰਨਸਾਨ ਦਿਖਾਈ ਦਿੱਤਾ। ਸਟੇਸ਼ਨ 'ਤੇ ਕੁਝ ਰੇਲ ਯਾਤਰੀ ਆਉਂਦੇ-ਜਾਂਦੇ ਰਹੇ ਪਰ ਕੁੱਲ ਮਿਲਾ ਕੇ ਟਰੇਨਾਂ ਦੀ ਆਵਾਜਾਈ ਠੱਪ ਰਹੀ। ਇਸਦੇ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਜਾਣਕਾਰੀ ਅਨੁਸਾਰ ਫਗਵਾੜਾ ਰੇਲਵੇ ਸਟੇਸ਼ਨ 'ਤੇ ਅੱਜ ਕੁੱਲ 41 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ।
ਇਨ੍ਹਾਂ ਟਰੇਨਾਂ 'ਚ ਜੰਮੂ ਮੇਲ, ਟਾਟਾ ਮੂਰੀ, ਪੂਜਾ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ, ਕੋਲਕੱਤਾ ਐਕਸਪ੍ਰੈੱਸ, ਰਾਜਧਾਨੀ ਐਕਸਪ੍ਰੈੱਸ, ਮੋਰ ਧਵਜ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ, ਸੰਪਰਕ ਕ੍ਰਾਂਤੀ, ਹੁਸ਼ਿਆਰਪੁਰ ਐਕਸਪ੍ਰੈੱਸ, ਜੇਹਲਮ ਐਕਸਪ੍ਰੈੱਸ, ਜੰਮੂ ਤਵੀ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ, ਸ਼ਾਰੂ ਸ਼ਕਤੀ, ਸ਼ਹੀਦ ਐਕਸਪ੍ਰੈੱਸ, ਮੰਗਲ ਐਕਸਪ੍ਰੈੱਸ, ਸ਼ਾਨੇ-ਪੰਜਾਬ, ਛੱਤੀਸ਼ਗੜ੍ਹ ਐਕਸਪ੍ਰੈੱਸ, ਦੇਹਰਾਦੂਨ ਐਕਸਪ੍ਰੈੱਸ, ਅਜਮੇਰ ਐਕਸਪ੍ਰੈੱਸ, ਹਵਾੜਾ ਮੇਲ, ਜੰਮੂ ਦੁਰਗ,ਇੰਟਰਸਿਟੀ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਪੱਛਿਮ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ, ਦਿੱਲੀ-ਪਠਾਨਕੋਟ ਐਕਸਪ੍ਰੈੱਸ ਸਣੇ ਕਈ ਟਰੇਨਾਂ ਸ਼ਾਮਲ ਹਨ। ਰੇਲਵੇ ਸਟੇਸ਼ਨ ਦੇ ਪਾਰਸਲ ਵਾਲਾ ਰਸਤਾ ਜੋ ਅਕਸਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਉਸ 'ਤੇ ਵੀ ਤਾਲੇ ਲੱਗੇ ਦਿਖਾਈ ਦਿੱਤੇ। ਇਸ ਤਰ੍ਹਾਂ ਬੱਸ ਸੇਵਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਦਿਸੀ। ਦਿਲਚਸਪ ਪਹਿਲੂ ਇਹ ਹੈ ਕਿ ਫਗਵਾੜਾ ਰੇਲਵੇ ਸਟੇਸ਼ਨ 'ਤੇ ਪੁਲਸ ਸੁਰੱਖਿਆ ਨਾ ਦੇ ਬਰਾਬਰ ਹੀ ਦੇਖਣ ਨੂੰ ਮਿਲੀ।


Related News