ਪਤੰਜਲੀ ’ਤੇ ਸਖਤ ਹੋਈ ਸੁਪਰੀਮ ਕੋਰਟ, ਰਾਮਦੇਵ-ਬਾਲਕ੍ਰਿਸ਼ਨ ਦਾ ਮੁਆਫੀਨਾਮਾ ਰੱਦ

Wednesday, Apr 10, 2024 - 07:02 PM (IST)

ਪਤੰਜਲੀ ’ਤੇ ਸਖਤ ਹੋਈ ਸੁਪਰੀਮ ਕੋਰਟ, ਰਾਮਦੇਵ-ਬਾਲਕ੍ਰਿਸ਼ਨ ਦਾ ਮੁਆਫੀਨਾਮਾ ਰੱਦ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੇ ਵਿਵਾਦਿਤ ਇਸ਼ਤਿਹਾਰ ਮਾਮਲੇ ਵਿਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਦੂਜੇ ਮੁਆਫੀਨਾਮੇ ਨੂੰ ਵੀ ਰੱਦ ਕਰ ਦਿੱਤਾ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਕਾਰਵਾਈ ਲਈ ਤਿਆਰ ਰਹੋ। ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ। ਅਦਾਲਤ ਨੇ ਇਸ ਮਾਮਲੇ ’ਤੇ ਕਾਰਵਾਈ ਨਾ ਕਰਨ ’ਤੇ ਸਟੇਟ ਲਾਇਸੈਂਸਿੰਗ ਅਥਾਰਟੀ ਪ੍ਰਤੀ ਵੀ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਇਸ ਨੂੰ ਹਲਕੇ ਵਿਚ ਨਹੀਂ ਲਵੇਗੀ। ਬੈਂਚ ਨੇ ਕਿਹਾ ਕੀ ਅਸੀਂ ਤੁਹਾਡਾ ਸ਼ਿਕੰਜਾ ਕੱਸ ਦੇਵਾਂਗੇ।

ਇਹ ਵੀ ਪੜ੍ਹੋ: ਦੁਨੀਆ ਭਰ 'ਚ 'ਆਪ' ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ, ਰੱਖੀ ਇੱਕ ਦਿਨ ਦੀ ਭੁੱਖ ਹੜਤਾਲ

ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ, ਤਾਂ ਉਨ੍ਹਾਂ ਨੇ ਉਸ ਸਥਿਤੀ ਤੋਂ ‘ਬਚਣ ਦੀ ਕੋਸ਼ਿਸ਼ ਕੀਤੀ’ ਜਿੱਥੇ ਨਿੱਜੀ ਹਾਜ਼ਰੀ ਜ਼ਰੂਰੀ ਸੀ। ਬੈਂਚ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ ਕਿ ਅਸੀਂ ਇਸ ਨੂੰ ਸਵੀਕਾਰ ਜਾਂ ਮੁਆਫ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਇਸ ਨੂੰ ਹੁਕਮਾਂ ਦੀ ਜਾਣਬੁੱਝ ਕੇ ਉਲੰਘਣਾ ਅਤੇ ਵਚਨਬੱਧਤਾ ਦੀ ਉਲੰਘਣਾ ਵੀ ਮੰਨਦੇ ਹਾਂ...।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਮੈਂਬਰ ਨੇ ਕੀਤੀ ਤਾਰੀਫ਼, ਕਿਹਾ- ਪ੍ਰਧਾਨ ਮੰਤਰੀ ਮੋਦੀ ਭਾਰਤ ਦਾ ਚਿਹਰਾ ਬਣ ਗਏ ਹਨ

ਕੋਰਟ ਨੇ ਕੀਤੀ ਸਖਤ ਟਿੱਪਣੀ

ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉੱਤਰਾਖੰਡ ਸਰਕਾਰ ਦੀ ਤਰਫ਼ੋਂ ਧਰੁਵ ਮਹਿਤਾ ਅਤੇ ਵੰਸ਼ਜਾ ਸ਼ੁਕਲਾ ਨੇ ਹਲਫ਼ਨਾਮਾ ਪੜ੍ਹਿਆ। ਸੁਪਰੀਮ ਕੋਰਟ ਨੇ ਕਿਹਾ- ਕੇਂਦਰ ਤੋਂ ਚਿੱਠੀ ਆਈ ਹੈ ਕਿ ਤੁਹਾਡੇ ਕੋਲ ਕੇਸ ਹੈ। ਅਸੀਂ ਇਸ ਮਾਮਲੇ ਵਿਚ ਇੰਨਾ ਉਦਾਰ ਨਹੀਂ ਬਣਨਾ ਚਾਹੁੰਦੇ। ਉਸ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਗਲਤੀ ਫੜੇ ਜਾਣ ’ਤੇ ਆਪਣੇ ਆਪ ਨੂੰ ਇਕ ਅਣਸੁਖਾਵੀਂ ਸਥਿਤੀ ਵਿਚ ਪਾਉਣ ’ਤੇ’ ਮੁਆਫਈਨਾਮਾ ਦਿੱਤਾ ਗਿਆ। ਕਾਨੂੰਨ ਦੀ ਪਾਲਣਾ ਕਰੋ। ਅਜਿਹਾ 6 ਵਾਰ ਹੋਇਆ। ਵਾਰ-ਵਾਰ ਲਾਇਸੈਂਸ ਇੰਸਪੈਕਟਰ ਚੁੱਪ ਰਹੇ। ਇਸ ਤੋਂ ਬਾਅਦ ਜੋ ਆਏ, ਉਨ੍ਹਾਂ ਵੀ ਇਹੋ ਕੀਤਾ। ਤਿੰਨਾਂ ਅਫਸਰਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਾਇਰਲ ਹੈਪੇਟਾਈਟਸ ਇਨਫੈਕਸ਼ਨ ਕਾਰਨ ਹਰ ਰੋਜ਼ 3,500 ਲੋਕਾਂ ਦੀ ਮੌਤ, WHO ਨੇ ਦਿੱਤੀ ਚਿਤਾਵਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News