ਨਾਕੇ ''ਤੇ ਪੁਲਸ ਨੇ ਕੀਤਾ ਰੁਕਣ ਦਾ ਇਸ਼ਾਰਾ, Thar ਸਵਾਰਾਂ ਨੇ ਗੋਲ਼ੀਆਂ ਚਲਾ ਕੇ ਭਜਾ ਲਈ ਗੱਡੀ, ਫ਼ਿਰ ਜੋ ਹੋਇਆ...
Tuesday, Nov 26, 2024 - 05:32 AM (IST)
ਫਾਜ਼ਿਲਕਾ (ਨਾਗਪਾਲ)– ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਖਾਰਾ ਵਿਖੇ ਨਾਕਾਬੰਦੀ ਦੌਰਾਨ ਪੁਲਸ ਪਾਰਟੀ ’ਤੇ ਪਿਸਤੌਲ ਨਾਲ ਫਾਇਰ ਕਰਨ ਵਾਲੇ ਥਾਰ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਜਦੋਂ ਪੁਲਸ ਪਾਰਟੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ’ਤੇ ਪਿੰਡ ਖਾਰਾ ਕੋਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਰਾਤ 9:30 ਵਜੇ ਸ੍ਰੀ ਮੁਕਤਸਰ ਸਾਹਿਬ ਵਲੋਂ ਆ ਰਹੀ ਇਕ ਥਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਵਲੋਂ ਇਕ ਵਾਰ ਗੱਡੀ ਹੌਲੀ ਕਰ ਲਈ ਗਈ ਅਤੇ ਨੇੜੇ ਆ ਕੇ ਡਰਾਈਵਰ ਦੇ ਨਾਲ ਬੈਠੇ ਦੂਜੇ ਵਿਅਕਤੀ ਵਲੋਂ ਪੁਲਸ ਪਾਰਟੀ ’ਤੇ ਮਾਰਨ ਦੀ ਨੀਅਤ ਨਾਲ ਪਿਸਤੌਲ ਨਾਲ ਫਾਇਰ ਕਰ ਦਿੱਤਾ ਅਤੇ ਨਾਕਾ ਤੋੜਦੇ ਹੋਏ ਪੁਲਸ ਕਰਮੀ ਸਿਮਰਨਜੀਤ ਸਿੰਘ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਇਸ ’ਤੇ ਪੁਲਸ ਪਾਰਟੀ ਨੇ ਗੱਡੀ ਦਾ ਪਿੱਛਾ ਕੀਤਾ ਉਸ ਨੂੰ ਰੁਕਵਾਉਣ ਲਈ ਏ.ਕੇ. 47 ਨਾਲ ਹਵਾਈ ਫਾਇਰ ਕੀਤਾ ਪਰ ਉਨ੍ਹਾਂ ਨੇ ਥਾਰ ਨਹੀਂ ਰੋਕੀ। ਇਸ ’ਤੇ ਪੁਲਸ ਨੇ ਗੱਡੀ ਦੇ ਪਿਛਲੇ ਟਾਇਰ ’ਚ ਗੋਲੀ ਮਾਰੀ ਤਾਂ ਡਰਾਈਵਰ ਨੇ ਗੱਡੀ ਰੋਕ ਲਈ। ਗੱਡੀ ’ਚ ਸਵਾਰ ਦੋਵੇਂ ਵਿਅਕਤੀਆਂ ਨੇ ਗੱਡੀ ’ਚੋਂ ਉਤਰ ਕੇ ਹਨ੍ਹੇਰੇ ’ਚ ਨੇੜੇ ਖੇਤਾਂ ’ਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਦੋਵਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਵਾਸੀ ਅੰਮ੍ਰਿਤਸਰ ਅਤੇ ਸਰਬਜੀਤ ਉਰਫ ਬਾਬਾ ਸਾਬ ਉਰਫ ਨਾਥ ਵਾਸੀ ਅੰਮ੍ਰਿਤਸਰ ਦੇ ਰੂਪ ’ਚ ਹੋਈ।
ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਗੱਡੀ ਦੀ ਤਲਾਸ਼ੀ ਲਈ, ਜਿਸ ’ਚੋਂ 32 ਬੋਰ ਪਿਸਤੌਲ, ਜਿਸ ’ਤੇ ਮੇਡ ਇਨ ਯੂ.ਐੱਸ.ਏ. ਲਿਖਿਆ ਹੋਇਆ ਸੀ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਇਆ। ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ! 6 ਰੁਪਏ ਦੀ ਲਾਟਰੀ ਟਿਕਟ ਤੋਂ ਕਿਸਾਨ ਨੇ ਜਿੱਤ ਲਿਆ 1 ਕਰੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e