ਬਹੁ-ਚਰਚਿਤ ਢਿੱਲੋਂ ਬ੍ਰਦਰਜ਼ ਕੇਸ ’ਚ ਫਸੇ ਥਾਣਾ ਇੰਚਾਰਜ ਨਵਦੀਪ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

Thursday, Feb 22, 2024 - 05:09 PM (IST)

ਬਹੁ-ਚਰਚਿਤ ਢਿੱਲੋਂ ਬ੍ਰਦਰਜ਼ ਕੇਸ ’ਚ ਫਸੇ ਥਾਣਾ ਇੰਚਾਰਜ ਨਵਦੀਪ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਜਲੰਧਰ/ਕਪੂਰਥਲਾ (ਵਿਸ਼ੇਸ਼)- ਜਲੰਧਰ ਦੇ ਮਸ਼ਹੂਰ ਢਿੱਲੋਂ ਬ੍ਰਦਰਜ਼ ਮਾਮਲੇ ਨੂੰ ਲੈ ਕੇ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਇੰਸ. ਨਵਦੀਪ ਸਿੰਘ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਜਲੰਧਰ ਦੇ ਥਾਣਾ ਡਿਵੀਜ਼ਨ ਨੰ. 1 ਦਾ ਹੈ, ਜਿੱਥੇ ਨਵਦੀਪ ਸਿੰਘ ਨੂੰ ਇੰਚਾਰਜ ਸੀ। ਦਰਅਸਲ ਇਹ ਮਾਮਲਾ 16 ਅਗਸਤ 2023 ਦਾ ਹੈ, ਜਿਸ ਤਹਿਤ ਥਾਣਾ ਡਿਵੀਜ਼ਨ ਨੰ. 1 ’ਚ ਕਿਸੇ ਪਰਿਵਾਰਕ ਝਗੜੇ ਨੂੰ ਲੈ ਕੇ ਦੋ ਧਿਰਾਂ ’ਚ ਤਕਰਾਰ ਹੋ ਗਿਆ ਸੀ।

ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਇਕ ਔਰਤ ਵੱਲੋਂ ਥਾਣਾ ਡਿਵੀਜ਼ਨ ਨੰ. 1 ’ਚ ਆਏ ਸਨ। ਮਾਨਵਦੀਪ ਸਿੰਘ ਉੱਪਲ ਨੇ ਦੋਸ਼ ਲਾਇਆ ਸੀ ਕਿ ਪੁਲਸ ਨੇ ਮਾਨਵਜੀਤ ਸਿੰਘ ਢਿੱਲੋਂ ਦੀ ਥਾਣੇ ’ਚ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਪੱਗ ਉਤਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਸ ਦੀ ਕਾਰਵਾਈ ਕਾਰਨ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੇ ਗੋਇੰਦਵਾਲ ਸਾਹਿਬ ਦੀ ਬਿਆਸ ਦਰਿਆ ’ਚ ਛਾਲ ਮਾਰ ਦਿੱਤੀ ਸੀ। ਉਸ ਨੂੰ ਬਚਾਉਣ ਲਈ ਮਾਨਵਜੀਤ ਨੇ ਛਾਲ ਮਾਰ ਦਿੱਤੀ ਸੀ। ਜਸ਼ਨਬੀਰ ਦੀ ਲਾਸ਼ 17 ਦਿਨਾਂ ਬਾਅਦ ਬਰਾਮਦ ਕੀਤੀ ਗਈ, ਜਦਕਿ ਮਾਨਵਜੀਤ ਦਾ ਫੋਨ ਕਰੀਬ 48 ਘੰਟਿਆਂ ਬਾਅਦ ਆਨ ਹੋਇਆ ਸੀ ਪਰ ਮਾਨਵਜੀਤ ਅੱਜ ਤੱਕ ਲਾਪਤਾ ਹੈ। ਮਾਨਵਜੀਤ ਦਾ ਫੋਨ ਜਦ ਆਨ ਹੋਇਆ ਤਾਂ ਉਸ ਦੀ ਲੋਕੇਸ਼ਨ ਉਸ ਥਾਂ ਤੋਂ 5-6 ਕਿਲੋਮੀਟਰ ਦੂਰ ਸੀ, ਜਿੱਥੋਂ ਉਸ ਨੇ ਛਾਲ ਮਾਰੀ ਸੀ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਏ. ਡੀ. ਸੀ. ਪੀ. 1 ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੋਸ਼ਾਂ ਤੋਂ ਬਿਲਕੁਲ ਵੱਖਰੀ ਹੈ। ਇਸ ਮਾਮਲੇ ’ਚ ਸਾਹਮਣੇ ਆਇਆ ਸੀ ਕਿ ਜਿਸ ਸਮੇਂ ਇਹ ਸਾਰੀ ਘਟਨਾ ਵਾਪਰੀ, ਉਸ ਸਮੇਂ ਥਾਣਾ ਸਦਰ ਦੇ ਇੰਚਾਰਜ ਨਵਦੀਪ ਸਿੰਘ ਉੱਥੇ ਮੌਜੂਦ ਨਹੀਂ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਨਵਜੀਤ ਸਿੰਘ ਢਿੱਲੋਂ ’ਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਅਤੇ ਉਸ ਦੀ ਪੱਗ ਉਤਾਰਨ ਦੇ ਦੋਸ਼ਾਂ ਸਬੰਧੀ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਪੁਲਸ ਵੱਲੋਂ ਕੀਤੀ ਪੜਤਾਲ ’ਚ ਮੌਕੇ ’ਤੇ ਮੌਜੂਦ ਗਵਾਹਾਂ ਨੇ ਆਪਣੇ ਬਿਆਨਾਂ ’ਚ ਕਿਹਾ ਹੈ ਕਿ ਮਾਨਵਜੀਤ ਸਿੰਘ ਨੇ ਆਪਣੀ ਪੱਗ ਖ਼ੁਦ ਉਤਾਰੀ ਸੀ, ਜਦੋਂਕਿ ਥਾਣੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਅਜਿਹਾ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 24 ਜੁਲਾਈ ਤੋਂ ਥਾਣੇ ਦੇ ਸੀ. ਸੀ. ਟੀ. ਵੀ. ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸੀ. ਸੀ. ਟੀ. ਵੀ. ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News