ਲੁਧਿਆਣਾ 'ਚ ਮਿਲੀ ਸਿਰ ਵੱਢੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, CCTV ਫੁਟੇਜ ਨੇ ਖੋਲ੍ਹੇ ਰਾਜ਼

Saturday, Jul 08, 2023 - 11:23 AM (IST)

ਲੁਧਿਆਣਾ 'ਚ ਮਿਲੀ ਸਿਰ ਵੱਢੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, CCTV ਫੁਟੇਜ ਨੇ ਖੋਲ੍ਹੇ ਰਾਜ਼

ਲੁਧਿਆਣਾ : ਜ਼ਿਲ੍ਹਾ ਪੁਲਸ ਨੇ ਸਿਰ ਵੱਢੀ ਲਾਸ਼ ਮਿਲਣ ਦਾ ਮਾਮਲਾ ਸੁਲਝਾ ਲਿਆ ਹੈ। ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਪੁਲਸ ਨੂੰ ਆਦਰਸ਼ ਨਗਰ 'ਚ ਬੋਰੀ 'ਚ ਬੰਦ ਵਿਅਕਤੀ ਦੀ ਲਾਸ਼ ਮਿਲੀ ਸੀ। ਬੋਰੀ 'ਚ ਵਿਅਕਤੀ ਦਾ ਧੜ ਅਤੇ ਸਿਰ ਵੱਖ ਸਨ। ਉਸ ਦੀਆਂ ਉਂਗਲੀਆਂ ਦੇ ਪੋਟੇ ਵੀ ਵੱਢੇ ਹੋਏ ਸਨ। ਸੂਤਰਾਂ ਦੇ ਮੁਤਾਬਕ ਇਸ ਮਾਮਲੇ 'ਚ ਸੀ. ਆਈ. ਏ.-2 ਦੀ ਟੀਮ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ, ਜਿਸ 'ਚ ਕਾਤਲ ਬੋਰੀ 'ਚ ਲਾਸ਼ ਲਿਜਾਂਦੇ ਦਿਖਾਈ ਦੇ ਰਹੇ ਸਨ। ਸੀ. ਸੀ. ਟੀ. ਵੀ. 'ਚ ਪੁਲਸ ਨੂੰ ਐਕਟਿਵਾ 'ਤੇ ਬੋਰੀ ਰੱਖ ਕੇ ਲਿਜਾਂਦੇ ਹੋਏ 2 ਵਿਅਕਤੀ ਦਿਖਾਈ ਦਿੱਤੇ। ਪੁਲਸ ਨੇ ਦੋਸ਼ੀਆਂ ਨੂੰ ਟਰੇਸ ਕਰਕੇ ਦਬੋਚ ਲਿਆ। ਫਿਲਹਾਲ ਪੁਲਸ ਨੇ ਅਜੇ ਅਧਿਕਾਰਿਤ ਤੌਰ 'ਤੇ ਦੋਸ਼ੀਆਂ ਦੇ ਫੜ੍ਹੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਕਾਲੇ ਬੱਦਲਾਂ ਵਿਚਾਲੇ ਚੜ੍ਹੀ ਸਵੇਰ, ਇਸ ਤਾਰੀਖ਼ ਨੂੰ ਭਾਰੀ ਮੀਂਹ ਦਾ ਅਲਰਟ
ਮ੍ਰਿਤਕ ਦੀ ਹੋਈ ਪਛਾਣ
ਪੁਲਸ ਨੇ ਮ੍ਰਿਤਕ ਦੀ ਪਛਾਣ ਪੰਕਜ ਵਜੋਂ ਕੀਤੀ ਹੈ, ਜੋ ਕਿ ਟਿੱਬਾ ਰੋਡ ਸਥਿਤ ਸਤਿਸੰਗ ਘਰ ਕੋਲ ਬਣੇ ਵਿਹੜੇ 'ਚ ਰਹਿੰਦਾ ਸੀ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਨੇ 2 ਵਿਆਹ ਕੀਤੇ ਹੋਏ ਸਨ। ਉਸ ਦੀ ਇਕ ਪਤਨੀ ਪਿੰਡ ਵਿਚ ਹੈ, ਜਦੋਂ ਕਿ ਦੂਜੀ ਟਿੱਬਾ ਰੋਡ ਵਿਖੇ ਰਹਿੰਦੀ ਹੈ। ਇਸ ਮਾਮਲੇ ਵਿਚ ਪੁਲਸ ਨੇ ਇਕ ਮੁਲਜ਼ਮ ਨੂੰ ਫੜ੍ਹ ਲਿਆ ਹੈ, ਜਦੋਂਕਿ ਮ੍ਰਿਤਕ ਦੀ ਦੂਜੀ ਪਤਨੀ ਫ਼ਰਾਰ ਚੱਲ ਰਹੀ ਹੈ। ਉਸ ਨੂੰ ਫੜ੍ਹਨ ਲਈ ਪੁਲਸ ਟੀਮਾਂ ਗਈਆਂ ਹੋਈਆਂ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੀਹਰਾ ਕਤਲਕਾਂਡ : ਇਕ ਪੈਕਟ ਨੇ ਪੁਲਸ ਨੂੰ ਕਾਤਲ ਤੱਕ ਪਹੁੰਚਾਇਆ, DGP ਨੇ ਕੀਤਾ ਟਵੀਟ

ਹਾਲਾਂਕਿ ਪੁਲਸ ਅਜੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਕਹਾਣੀ ਦਾ ਖ਼ੁਲਾਸਾ ਕਰਨਗੇ। ਇਹ ਦੱਸ ਦੇਈਏ ਕਿ ਆਦਰਸ਼ ਨਗਰ ਵਿਚ ਇਕ ਬੋਰਾ ਮਿਲਿਆ ਸੀ, ਜਦੋਂ ਉਸ ਬੋਰੇ ਨੂੰ ਖੋਲ੍ਹਿਆ ਗਿਆ ਤਾਂ ਉਸ ਦੇ ਅੰਦਰ ਸਿਰ ਵੱਢੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News