ਬਠਿੰਡਾ: ਪੁਲਸ ਨੇ ਘਰ 'ਚੋਂ 345 ਪੇਟੀਆਂ ਸ਼ਰਾਬ ਕੀਤੀ ਬਰਾਮਦ
Monday, Jun 19, 2017 - 03:08 PM (IST)

ਬਠਿੰਡਾ— ਇਥੋਂ ਦੀ ਪੁਲਸ ਨੇ ਮੇਹਰਾਜ ਪਿੰਡ 'ਚ ਇਕ ਘਰ 'ਚ ਛਾਪਾ ਮਾਰ ਕੇ ਗੈਰ-ਕਾਨੂੰਨੀ ਸ਼ਰਾਬ ਦੀਆਂ 345 ਪੇਟੀਆਂ ਬਰਾਮਦ ਕੀਤੀਆਂ ਹਨ। ਬਰਾਮਦ ਹੋਈਆਂ ਪੇਟੀਆਂ 'ਚ ਹਰਿਆਣਾ ਅਤੇ ਪੰਜਾਬ ਦੀ ਸ਼ਰਾਬ ਇਕ ਟਰੈਕਟਰ-ਟਰਾਲੀ 'ਚ ਲੁਕਾ ਕੇ ਰੱਖੀ ਹੋਈ ਸੀ। ਪੁਲਸ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪਿੰਡ ਮੇਹਰਾਜ ਦੇ ਇਕ ਘਰ 'ਚ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ ਇਹ ਸ਼ਰਾਬ ਦੀਆਂ ਗੈਰ-ਕਾਨੂੰਨੀ 345 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਸ ਵੱਲੋਂ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।