ਮੋਹਾਲੀ 'ਚ ਮੋਰਚੇ ਦੇ ਪ੍ਰਦਰਸ਼ਨ ਦੌਰਾਨ ਵਧਾਈ ਗਈ ਸੁਰੱਖਿਆ, 7 ਬੁਲੇਟ ਪਰੂਫ਼ ਟਰੈਕਟਰ ਕੀਤੇ ਤਾਇਨਾਤ
Tuesday, Feb 14, 2023 - 11:39 AM (IST)
ਮੋਹਾਲੀ (ਸੰਦੀਪ) : ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦਾ ਇਕ ਜੱਥਾ ਨਿੱਤ ਦੁਪਹਿਰ 1 ਤੋਂ ਲੈ ਕੇ 4 ਵਜੇ ਤੱਕ ਸੈਕਟਰ-52/53 ਦੀ ਵਿਭਾਜਿਤ ਸੜਕ ’ਤੇ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਮੰਗਾਂ ਨੂੰ ਲੈ ਕੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਪਹੁੰਚ ਰਿਹਾ ਹੈ। ਅਜਿਹੇ 'ਚ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਬਾਰਡਰ ਇਲਾਕੇ 'ਚ ਚੌਕਸੀ ਵਧਾ ਦਿੱਤੀ ਹੈ। ਪੁਲਸ ਚੌਕਸੀ ਨੂੰ ਲੈ ਕੇ ਆਧੁਨਿਕ ਵਾਹਨਾਂ ਨੂੰ ਵੀ ਮੈਦਾਨ 'ਚ ਉਤਾਰ ਰਹੀ ਹੈ। ਪੁਲਸ ਨੇ ਚੌਕਸੀ ਨੂੰ ਲੈ ਕੇ ਬਾਰਡਰ ਇਲਾਕੇ 'ਚ 7 ਬੁਲੇਟ ਪਰੂਫ਼ ਟਰੈਕਟਰ ਤਾਇਨਾਤ ਕੀਤੇ ਹਨ। ਇਨ੍ਹਾਂ ਦੀ ਮਦਦ ਨਾਲ ਕਿਸੇ ਵੀ ਹਿੰਸਕ ਘਟਨਾ ਨੂੰ ਸਮੇਂ ਰਹਿੰਦੇ ਕੰਟਰੋਲ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਵੀ BSNL ਦਾ ਨੰਬਰ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ, ਕਿਤੇ...
ਪੁਲਸ ਇਨ੍ਹਾਂ ਟਰੈਕਟਰਾਂ ਨੂੰ ਲੋੜ ਦੇ ਹਿਸਾਬ ਨਾਲ ਸਾਰੇ ਬਾਰਡਰ ਪੁਆਇੰਟਾਂ ’ਤੇ ਇਸਤੇਮਾਲ ਕਰੇਗੀ। ਮੁੱਖ ਮੰਤਰੀ ਦੀ ਕੋਠੀ ਸਾਹਮਣੇ ਜਾਪ ਕਰਨ ਲਈ ਜਾਣ ਦੀ ਮੰਗ ਨੂੰ ਲੈ ਕੇ ਰੋਜ਼ਾਨਾ ਇਕ ਜੱਥਾ ਸੈਕਟਰ-52/53 ਬਾਰਡਰ ਪੁਆਇੰਟ ’ਤੇ ਦੁਪਹਿਰ ਦੇ ਸਮੇਂ ਪਹੁੰਚ ਰਿਹਾ ਹੈ। ਜੱਥੇ ਦੇ ਮੈਂਬਰ ਇੱਥੇ 1 ਤੋਂ ਲੈ ਕੇ 4 ਵਜੇ ਤੱਕ ਸ਼ਾਂਤੀ ਨਾਲ ਬੈਠੇ ਰਹਿੰਦੇ ਹਨ। ਜੱਥੇ ਦੇ ਮੈਂਬਰ ਉੱਥੇ ਹੀ ਜਾਪ ਕਰਨ ਤੋਂ ਬਾਅਦ ਸ਼ਾਮ 4 ਵਜੇ ਆਪਣੇ ਸਥਾਈ ਧਰਨੇ ਵੱਲ ਚਲੇ ਜਾਂਦੇ ਹਨ। ਬਾਰਡਰ ਦੇ ਦੋਵੇਂ ਪਾਸੇ ਪੰਜਾਬ ਅਤੇ ਚੰਡੀਗੜ੍ਹ ਪੁਲਸ ਦਾ ਸਖ਼ਤ ਬੰਦੋਬਸਤ ਨਜ਼ਰ ਆ ਰਿਹਾ ਹੈ। ਪੁਲਸ ਅਧਿਕਾਰੀ ਦੋਵੇਂ ਪਾਸੇ ਪੁਲਸ ਟੀਮਾਂ ਦੀ ਅਗਵਾਈ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ : ਕਮਾਈ ਦੇ ਨਵੇਂ-ਨਵੇਂ ਤਰੀਕੇ ਲੱਭ ਰਹੀ ਪੰਜਾਬ ਸਰਕਾਰ, ਤਿਆਰੀ 'ਚ ਜੁੱਟਿਆ ਜਲ ਸਰੋਤ ਵਿਭਾਗ
ਮੋਹਾਲੀ ਤੋਂ ਚੰਡੀਗੜ੍ਹ ਆਉਣ ਵਾਲੇ ਸਾਰੇ ਪੁਆਇੰਟਾਂ ’ਤੇ ਵਧਾ ਦਿੱਤੀ ਈ ਹੈ ਚੌਕਸੀ
ਕੁੱਝ ਦਿਨ ਪਹਿਲਾਂ ਪੁਲਸ ਅਤੇ ਕੌਮੀ ਇਨਸਾਫ਼ ਮੋਰਚੇ ਵਿਚਕਾਰ ਹੋਈ ਝੜਪ ਦੇ ਮੱਦੇਨਜ਼ਰ ਮੋਹਾਲੀ ਵਲੋਂ ਚੰਡੀਗੜ੍ਹ ਆਉਣ ਵਾਲੇ ਸਾਰੇ ਬਾਰਡਰ ਪੁਆਇੰਟਾਂ ’ਤੇ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ। ਸਾਰੇ ਪੁਆਇੰਟਾਂ ’ਤੇ ਪੁਲਸ ਦੀ ਨਿਯੁਕਤੀ ਕੀਤੀ ਗਈ ਹੈ। ਮੋਹਾਲੀ ਅਤੇ ਚੰਡੀਗੜ੍ਹ ਦੋਵੇਂ ਹੀ ਇਲਾਕਿਆਂ ਦੀ ਪੁਲਸ ਪੂਰੀ ਤਰ੍ਹਾਂ ਨਾਲ ਚੌਕਸੀ ਨਾਲ ਨਜ਼ਰ ਰੱਖ ਰਹੀ ਹੈ।
ਪੁਲਸ ਵੱਲੋਂ 10 ਹੋਰ ਪ੍ਰਦਰਸ਼ਨਕਾਰੀਆਂ ਦੀ ਫੋਟੋ ਜਾਰੀ
ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਬੰਦੀ ਸਿੱਖਾਂ ਦੀ ਰਿਹਾਈ ਦੌਰਾਨ ਪੁਲਸ ਜਵਾਨਾਂ ਨੂੰ ਕੁੱਟਣ ਅਤੇ ਹਥਿਆਰ ਲੁੱਟਣ ਵਾਲੇ ਫ਼ਰਾਰ 10 ਹੋਰ ਪ੍ਰਦਰਸ਼ਨਕਾਰੀਆਂ ਦੀ ਫੋਟੋ ਚੰਡੀਗੜ੍ਹ ਪੁਲਸ ਨੇ ਜਾਰੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ 10 ਹਜ਼ਾਰ ਰੁਪਏ ਇਨਾਮ ਵੀ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ