ਚੰਡੀਗੜ੍ਹ ''ਚ ਦੁਸਹਿਰੇ ਮੌਕੇ ਸੁਰੱਖਿਆ ''ਚ ਤਾਇਨਾਤ ਰਹਿਣਗੇ 1200 ਪੁਲਸ ਕਰਮਚਾਰੀ

09/30/2017 11:27:27 AM

ਚੰਡੀਗੜ੍ਹ (ਸੰਦੀਪ) : ਸ਼ਹਿਰ 'ਚ ਪੁਲਸ ਦੇ ਸਖਤ ਇੰਤਜ਼ਾਮਾਂ ਵਿਚਕਾਰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਦੁਸਹਿਰ 'ਤੇ 1200 ਪੁਲਸ ਕਰਮਚਾਰੀ ਸੁਰੱਖਿਆ 'ਚ ਤਾਇਨਾਤ ਰਹਿਣਗੇ। ਸੜਕਾਂ 'ਤੇ ਟ੍ਰੈਫਿਕ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਸ ਦੇ ਵੀ ਵਿਸ਼ੇਸ਼ ਇੰਤਜ਼ਾਮ ਹਨ। ਇਸ ਦਾ ਜ਼ਿੰਮਾ 200 ਟ੍ਰੈਫਿਕ ਕਰਮੀਆਂ ਦੇ ਹਵਾਲੇ ਹੈ। ਪ੍ਰੋਗਰਾਮਾਂ ਵਾਲੀਆਂ ਥਾਵਾਂ 'ਤੇ ਸਾਦੇ ਕੱਪੜਿਆਂ 'ਚ ਪੁਲਸ ਕਰਮਚਾਰੀ ਤਾਇਨਾਤ ਰਹਿਣਗੇ। 6 ਡੀ. ਐੱਸ. ਪੀ., 14 ਥਾਣਾ ਪ੍ਰਭਾਰੀ ਅਤੇ 27 ਇੰਸਪੈਕਟਰ ਸੁਰੱਖਿਆ ਬੰਦੋਬਸਤ ਦੀ ਕਮਾਨ ਸੰਭਾਲਣਗੇ। ਸੈਕਟਰ-17 ਅਤੇ 46 'ਚ ਹੋਣ ਵਾਲੇ ਦੁਸਹਿਰੇ ਪ੍ਰੋਗਰਾਮ 'ਚ ਹਜ਼ਾਰਾਂ ਲੋਕ ਜੁੱਟਦੇ ਹਨ, ਜਿਸ ਨੂੰ ਦੇਖਦੇ ਹੋਏ ਇੱਥੇ ਭਾਰੀ ਪੁਲਸ ਬਲ ਦਾ ਪ੍ਰਬੰਧ ਕੀਤਾ ਗਿਆ ਹੈ। 200 ਜ਼ਿਲਾ ਪੁਲਸ ਕਰਮਚਾਰੀ ਵੀ ਤਾਇਨਾਤ ਰਹਿਣਗੇ।


Related News