ਹੈਰੋਇਨ ਦਾ ਟੀਕਾ ਲਾ ਰਹੇ ਨਸ਼ੇੜੀ ਨੂੰ ਪੁਲਸ ਨੇ ਦਬੋਚਿਆ
Tuesday, Mar 06, 2018 - 04:04 AM (IST)
ਅੰਮ੍ਰਿਤਸਰ, (ਅਰੁਣ)- ਰਾਜਾਸਾਂਸੀ ਪੁਲਸ ਨੇ ਛਾਪਾਮਾਰੀ ਕਰਦਿਆਂ ਹੈਰੋਇਨ ਦਾ ਟੀਕਾ ਲਾ ਰਹੇ ਇਕ ਨਸ਼ੇੜੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਖਚੈਨ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਜਗਦੇਵ ਕਲਾਂ ਦੇ ਕਬਜ਼ੇ ਵਿਚੋਂ ਅੱਧਾ ਗ੍ਰਾਮ ਹੈਰੋਇਨ ਅਤੇ ਇਕ ਸਰਿੰਜ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ।
