ਪੁਲਸ ਨੇ ਗੱਡੀ ''ਚੋਂ ਕਰੋੜਾਂ ਦੀ ਨਗਦੀ ਕੀਤੀ ਬਰਾਮਦ, 3 ਨੌਜਵਾਨ ਕਾਬੂ

05/12/2021 3:11:55 AM

ਗੁਰਾਇਆ, (ਜ. ਬ.)- ਗੁਰਾਇਆ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਇਕ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 1 ਕਰੋੜ 98 ਹਜ਼ਾਰ ਰੁਪਏ ਦੀ ਨਕਦੀ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਜਿੰਦ ਹੋਏ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਸ ਪਾਰਟੀ ਸਬ-ਤਹਿਸੀਲ ਗੁਰਾਇਆ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਫਗਵਾੜਾ ਵੱਲੋਂ ਆ ਰਹੀ ਇਕ ਗੱਡੀ, ਜਿਸ ਨੂੰ ਅਲੌਕਿਕ ਪੁੱਤਰ ਸਤੀਸ਼ ਅਗਰਵਾਲ ਵਾਸੀ ਪੁਰਾਣੀ ਦਾਣਾ ਮੰਡੀ ਸਰਹਿੰਦ ਚਲਾ ਰਿਹਾ ਸੀ, ਰੋਕਿਆ । ਉਸ ਦੇ ਨਾਲ ਵਿਜੇ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਵਾਸੀ ਖੰਨਾ ਮਸਤਾਨਾ ਸ਼ਾਹ ਪੁੱਤਰ ਮਾਨ ਸ਼ਾਹ ਵਾਸੀ ਯਮੂਨਾਨਗਰ ਹਰਿਆਣਾ ਮੌਜੂਦ ਸਨ । ਤਲਾਸ਼ੀ ਲੈਣ ’ਤੇ ਪੁਲਸ ਨੇ ਗੱਡੀ ’ਚੋਂ ਚਾਰ ਬੈਗ ਬਰਾਮਦ ਕੀਤੇ, ਜਿਸ ’ਚੋਂ ਭਾਰੀ ਮਾਤਰਾ ’ਚ ਨਗਦੀ ਬਰਾਮਦ ਕੀਤੀ। ਇਸ ਨੂੰ ਪੁਲਸ ਥਾਣੇ ਲੈ ਆਈ। ਇਸ ਤੋਂ ਬਾਅਦ ਸੀਨੀਅਰ ਅਫ਼ਸਰਾਂ ਦੇ ਧਿਆਨ ’ਚ ਮਾਮਲਾ ਲਿਆਉਣ ਤੋਂ ਬਾਅਦ ਮੌਕੇ ’ਤੇ ਏ. ਏ. ਈ. ਪੀ. ਐੱਸ. ਪੀ. ਸੀ. ਐੱਲ. ਸਬ-ਡਵੀਜ਼ਨਾਂ ਫਿਲੌਰ ਰਾਜੇਸ਼ ਆਨੰਦ ਨਿਗਰਾਨੀ ਹੇਠ ਵੀਡਿਓਗ੍ਰਾਫੀ ਕਰਵਾ ਕੇ ਨੋਟਾਂ ਦੀ ਗਿਣਤੀ ਕੀਤੀ, ਜੋ 1 ਕਰੋੜ 98 ਹਜ਼ਾਰ ਰੁਪਏ ਨਿਕਲੀ । ਇਸ ਨਕਦੀ ਬਾਰੇ ਉਕਤ ਨੌਜਵਾਨ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।

ਇਸ ਸਬੰਧੀ ਪੁਲਸ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ, ਜਿਨ੍ਹਾਂ ਦੇ ਅਫ਼ਸਰ ਮੌਕੇ ’ਤੇ ਆ ਗਏ । ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਨੌਜਵਾਨ ਨੇ ਦੱਸਿਆ ਕਿ ਉਹ ਇਹ ਨਕਦੀ ਜਲੰਧਰ ਤੋਂ ਲੈ ਕੇ ਖੰਨਾ ਜਾ ਰਹੇ ਸਨ । ਕਾਰ ’ਚੋਂ ਪੁਲਸ ਨੇ ਇਕ ਲੈਪਟਾਪ ਅਤੇ 6 ਫੋਨ ਵੀ ਬਰਾਮਦ ਕੀਤੇ ਹਨ ਗੱਡੀ ਦੇ ਉੱਪਰ ਲੱਗੇ ਕਰਫਿਊ ਪਾਸ ਬਾਰੇ ਪੁੱਛੇ ਜਾਣ ’ਤੇ ਐੱਸ. ਐੱਚ. ਓ. ਹਰਦੇਵਪ੍ਰੀਤ ਨੇ ਕਿਹਾ ਕਿ ਇਹ ਵਿਜੇ ਸ਼ਰਮਾ ਦੀ ਗੱਡੀ ਹੈ, ਜੋ ਸਕਰੈਪ ਦਾ ਕੰਮ ਕਰਦਾ ਹੈ। ਉਸ ਦੀ ਫਰਮ ਦੇ ਨਾਂ ’ਤੇ ਗੱਡੀ ’ਤੇ ਪਾਸ ਲੱਗਾ ਹੈ।

ਇਸ ਮੌਕੇ ਗੁਰਾਇਆ ਪੁਲਸ ਕਾਰਵਾਈ ਉਸ ਵੇਲੇ ਸ਼ੱਕ ਦੇ ਘੇਰੇ ’ਚ ਆ ਗਏ ਜਦੋਂ ਪੁਲਸ ਨੇ ਥਾਣੇ ਦਾ ਮੁੱਖ ਗੇਟ ਤਿੰਨ ਘੰਟੇ ਬੰਦ ਰੱਖਿਆ। ਨਾ ਤਾਂ ਆਮ ਪਬਲਿਕ ਨੂੰ ਅੰਦਰ ਆਉਣ ਦਿੱਤਾ, ਨਾ ਹੀ ਮੀਡੀਆ ਨੂੰ ਅੰਦਰ ਜਾਣ ਦਿੱਤਾ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਫੜੀ ਗਈ ਨਕਦੀ ਇਸ ਤੋਂ ਕਿਤੇ ਵੱਧ ਸੀ । ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਕਾਰ ’ਚ ਦੋ ਲੋਕ ਹੀ ਸਫ਼ਰ ਕਰ ਸਕਦੇ ਹਨ, ਜਦ ਕਿ ਗੱਡੀ ’ਚ ਤਿੰਨ ਨੌਜਵਾਨ ਸਵਾਰ ਸਨ। ਜੋ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ । ਇਸ ਸਬੰਧੀ ਜਦ ਐੱਸ. ਐੱਚ. ਓ. ਹਰਦੇਵਪ੍ਰੀਤ ਸਿੰਘ ਤੋਂ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੀਨੀਅਰ ਅਫਸਰਾਂ ’ਤੇ ਗੱਲ ਸੁੱਟ ਕੇ ਆਪਣਾ ਪੱਲਾ ਝਾੜ ਲਿਆ। 


Bharat Thapa

Content Editor

Related News