ਜਲੰਧਰ: ਸਰਾਭਾ ਨਗਰ ’ਚੋਂ ਲਾਪਤਾ ਹੋਏ 4 ਸਾਲਾ ਬੱਚੇ ਨੂੰ ਪੁਲਸ ਨੇ ਕੁਝ ਹੀ ਘੰਟਿਆਂ ’ਚ ਕੀਤਾ ਬਰਾਮਦ

Saturday, Apr 03, 2021 - 12:59 PM (IST)

ਜਲੰਧਰ: ਸਰਾਭਾ ਨਗਰ ’ਚੋਂ ਲਾਪਤਾ ਹੋਏ 4 ਸਾਲਾ ਬੱਚੇ ਨੂੰ ਪੁਲਸ ਨੇ ਕੁਝ ਹੀ ਘੰਟਿਆਂ ’ਚ ਕੀਤਾ ਬਰਾਮਦ

ਜਲੰਧਰ (ਵਰੁਣ)— ਇਥੋਂ ਸਰਾਭਾ ਨਗਰ ’ਚੋਂ ਲਾਪਤਾ ਹੋਏ ਚਾਰ ਸਾਲਾ ਬੱਚੇ ਨੂੰ ਪੁਲਸ ਨੇ ਦੇਰ ਰਾਤ ਬਰਾਮਦ ਕਰ ਲਿਆ। ਬੱਚਾ ਦੇਰ ਸ਼ਾਮ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਦੇ ਬਾਅਦ 4 ਸਾਲਾ ਗੰਨੂੰ ਦੇ ਪਿਤਾ ਧਨੰਜਿਆ ਮਿਸ਼ਰਾ ਨੇ ਥਾਣਾ 8 ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਅਤੇ ਮੌਕੇ ’ਤੇ ਪੁਲਸ ਪਹੁੰਚਣ ਦੇ ਬਾਅਦ ਭਾਲ ਸ਼ੁਰੂ ਕੀਤੀ ਗਈ ਸੀ।

PunjabKesari

ਇਸ ਦੌਰਾਨ ਬੱਚੇ ਨੂੰ ਪੁਲਸ ਨੇ ਦੇਰ ਰਾਤ ਬਰਾਮਦ ਕਰ ਲਿਆ। ਏ. ਡੀ. ਸੀ. ਪੀ. ਸਿਟੀ ਇਕ ਜਗਜੀਤ ਸਿੰਘ ਸਰੋਆ ਨੇ ਦੱਸ਼ਿਆ ਕਿ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। 

PunjabKesari


author

shivani attri

Content Editor

Related News