ਪਤਨੀ ਨੇ ਤਲਾਕ ਦੇਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ

07/30/2017 10:46:40 PM

ਡੱਬਵਾਲੀ / ਚੰਡੀਗੜ੍ਹ — ਡਬਵਾਲੀ ਦੇ ਚੌਟਾਲਾ ਰੋਡ 'ਤੇ ਰਹਿਣ ਵਾਲੀ ਇਕ ਵਿਆਹੁਤਾ ਵਲੋਂ ਪਤੀ ਨੂੰ ਤਲਾਕ ਨਾ ਦੇਣ 'ਤੇ ਉਸ ਦੇ ਨਾਲ ਬੀਤੀ ਰਾਤ ਪਤੀ ਦੇ ਦੋਸਤਾਂ ਨੇ ਉਸ ਦੇ ਇਸ਼ਾਰੇ 'ਤੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਖੇਤ 'ਚ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਆਹੁਤਾ ਨੂੰ ਸ਼ਹਿਰ 'ਚ ਐੱਨ. ਐੱਚ. 54 'ਤੇ ਇਕ ਨਿਜੀ ਹਸਪਤਾਲ ਦੇ ਬਾਹਰ ਨਗਨ ਹਾਲਤ 'ਚ ਸੁੱਟ ਦਿੱਤਾ ਗਿਆ।
ਰਾਹਗੀਰਾਂ ਨੇ ਐਂਬੁਲੈਂਸ ਦੀ ਮਦਦ ਨਾਲ ਉਸ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ। ਲੀਗਲ ਐਡਵਾਈਜ਼ਰ ਨੀਤੂ ਬਾਲਾ ਨੇ ਪੀੜਤਾ ਦੇ ਬਿਆਨ ਖਿਲਾਫ ਗੈਂਗਰੇਪ ਤੇ ਪੀੜਤ ਲੜਕੀ ਦੇ ਪਤੀ ਦੇ ਖਿਲਾਫ ਅਪਰਾਧਿਕ ਸਾਜਿਸ਼ ਤਹਿਤ ਰਚਣ ਦਾ ਮਾਮਲਾ ਦਰਜ ਕੀਤਾ ਹੈ। ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਬਠਿੰਡਾ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਕਰੀਬ ਢੇਡ ਸਾਲ ਪਹਿਲਾਂ ਡਬਵਾਲੀ ਦੇ ਰਹਿਣ ਵਾਲੇ ਨਵਦੀਪ ਬਰਾੜ ਉਰਫ ਨਵੀ ਨਾਮਕ ਨੌਜਵਾਨ ਨਾਲ ਹੋਈ ਸੀ। ਪੀੜਤ ਲੜਕੀ ਦੇ ਮੁਤਾਬਕ ਵਿਆਹ ਦੇ ਕੁਝ ਦਿਨ ਬਾਅਦ ਉਸ ਦੇ ਪਤੀ ਨੇ ਉਸ 'ਤੇ ਤਲਾਕ ਦੇਣ ਦਾ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ। ਬੀਤੇ ਦਿਨ ਸ਼ਾਮ 6 ਵਜੇ 3 ਲੋਕ ਉਸ ਦੇ ਘਰ 'ਚ ਆ ਵੜੇ। ਉਹ ਤੁਰੰਤ ਘਰ ਤੋਂ ਬਾਹਰ ਭੱਜੀ ਪਰ ਤਿੰਨਾਂ ਨੇ ਉਸ ਨੂੰ ਕੁਝ ਹੀ ਦੂਰੀ 'ਤੇ ਦਬੋਚ ਲਿਆ। ਉਨ੍ਹਾਂ 'ਚੋਂ 2 ਦੇ ਕੋਲ ਪਿਸਤੌਲ ਸੀ, ਜਦ ਕਿ ਇਕ ਦੇ ਕੋਲ ਚਾਕੂ ਸੀ। ਇਸ ਤੋਂ ਬਾਅਦ ਉਹ ਉਸ ਨੂੰ ਦਬੋਚ ਕੇ ਘਰ ਦੇ ਨਾਲ ਲਗਦੇ ਖੇਤ 'ਚ ਲੈ ਗਏ। ਤਿੰਨਾਂ ਲੋਕਾਂ ਨੇ ਉਸ ਦੇ ਨਾਲ ਜ਼ਬਰ-ਜਨਾਹ ਕੀਤਾ। 
ਉਥੇ ਸਰਕਾਰੀ ਹਸਪਤਾਲ 'ਚ ਕੰਮ ਕਰਦੇ ਡਾ. ਅਮਰਦੀਪ ਜੱਸੀ ਨੇ ਦੱਸਿਆ ਕਿ ਵਿਆਹੁਤਾ ਦਾ ਮੈਡੀਕਲ ਐਗਜ਼ਾਮਿਨ ਕੀਤਾ ਹੈ। ਰੇਪ ਦੀ ਪੁਸ਼ਟੀ ਲਈ ਸੈਂਪਲ ਕਰਨਾਲ ਲੈਬ 'ਚੋਂ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਵਿਆਹੁਤਾ ਦੇ ਸਰੀਰ 'ਤੇ ਕੁਝ ਸੱਟਾਂ ਦੇ ਨਿਸ਼ਾਨ ਹਨ। ਜਾਂਚ ਅਧਿਕਾਰੀ ਸੁਨੀਤਾ ਦੇ ਮੁਤਾਬਕ ਪੁਲਸ ਨੇ ਰੇਪ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਤੀ ਨਵਦੀਪ ਬਰਾੜ ਉਰਫ ਨਵੀ ਦੇ ਖਿਲਾਫ ਅਪਰਾਧਿਕ ਸਾਜਿਸ਼ ਰਚਣ ਤੇ 3 ਅਣਪਛਾਤੇ ਲੋਕਾਂ ਦੇ ਖਿਲਾਫ ਸਮੂਹਿਕ ਜ਼ਬਰ-ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ।


Related News