ਪੁਲਸ ਦੀ ਛਾਪੇਮਾਰੀ : ਜੂਆ ਖੇਡ ਰਹੇ 13 ਵਿਅਕਤੀ ਕਾਬੂ

Saturday, Dec 09, 2017 - 05:58 AM (IST)

ਪੁਲਸ ਦੀ ਛਾਪੇਮਾਰੀ : ਜੂਆ ਖੇਡ ਰਹੇ 13 ਵਿਅਕਤੀ ਕਾਬੂ

ਨਕੋਦਰ, (ਪਾਲੀ)— ਅੱਜ ਪਹਿਲੇ ਦਿਨ ਨਵੇਂ ਆਏ ਸਿਟੀ ਥਾਣਾ ਮੁਖੀ ਅਮਰਜੀਤ ਸਿੰਘ ਨੇ ਚਾਰਜ ਲੈਣ ਦੇ ਕੁੱਝ ਘੰਟਿਆਂ ਬਾਅਦ ਸ਼ਹਿਰ ਦੇ ਪਾਸ਼ ਏਰੀਆ 'ਚ ਵੱਡੇ ਪੱਧਰ 'ਤੇ ਘਰ ਵਿਚ ਚੱਲ ਰਹੇ ਜੂਏ ਦੀ ਸੂਚਨਾ ਮਿਲਦੇ ਤੁਰੰਤ ਛਾਪੇਮਾਰੀ ਕਰਕੇ ਮੌਕੇ ਤੋਂ ਜੂਆ ਖੇਡ ਰਹੇ 13 ਵਿਅਕਤੀ ਨੂੰ ਕਾਬੂ ਕਰਕੇ ਭਾਰੀ ਮਾਤਰਾ 'ਚ ਨਕਦੀ, 14 ਮੋਬਾਇਲ ਫੋਨ, ਇਕ ਘੜੀ ਅਤੇ 2 ਤਾਸ਼ਾਂ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ। ਵਰਣਨਯੋਗ ਹੈ ਕਿ ਭਾਵੇਂ ਉਕਤ ਵਿਅਕਤੀਆਂ ਨੂੰ ਛੁਡਵਾਉਣ ਲਈ ਪੁਲਸ 'ਤੇ ਕਈ ਆਗੂਆਂ ਦਾ ਪ੍ਰੈਸ਼ਰ ਰਿਹਾ ਪਰ ਪੁਲਸ ਨੇ ਫਿਰ ਵੀ ਮਾਮਲਾ ਦਰਜ ਕਰ ਦਿੱਤਾ।
ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਿਟੀ ਥਾਣਾ ਮੁਖੀ ਅਮਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਨਕੋਦਰ ਸ਼ਹਿਰ ਦੇ ਮੁਹੱਲਾ ਨਿਊ ਆਦਰਸ਼ ਨਗਰ ਵਾਸੀ ਸੁਨੀਲ ਕੁਮਾਰ ਪੁੱਤਰ ਗਿਆਨ ਚੰਦ ਜੋ ਆਪਣੇ ਘਰ ਵਿਚ ਪੈਸੇ ਲੈ ਕੇ ਜੂਆ ਖੇਡ ਰਿਹਾ ਹੈ। ਸਿਟੀ ਥਾਣਾ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਨਿਰਮਲ ਸਿੰਘ ਨੇ ਸਮੇਤ ਪੁਲਸ ਪਾਰਟੀ ਉਕਤ ਘਰ 'ਚ ਛਾਪੇਮਾਰੀ ਕਰਕੇ ਮੌਕੇ ਤੋਂ ਜੂਆ ਖੇਡ ਰਹੇ ਜੂਸਫ ਪੁੱਤਰ ਗੁਲਾਮ ਵਾਸੀ ਮਸੀਹ ਰਾਜੇਸ਼ ਨਗਰ, ਸੁਨੀਲ ਭੱਟੀ ਪੁੱਤਰ ਕੇਹਰੂ ਰਾਮ ਵਾਸੀ ਸਿਆਣੀਵਾਲ ਨਕੋਦਰ, ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਗੁਰਾਇਆ, ਨਿਤਿਨ ਭਾਰਦਵਾਜ ਪੁੱਤਰ ਰਵਿੰਦਰ ਕੁਮਾਰ ਵਾਸੀ ਗੁਰਾਇਆ, ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਕੋਦਰ, ਨਰਿੰਦਰਪਾਲ ਵਾਸੀ ਮੁਹੱਲਾ ਗੌਂਸ ਨਕੋਦਰ, ਜਸਪ੍ਰੀਤ ਸਿੰਘ ਜੱਸੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸਰੀਂਹ ਨਕੋਦਰ, ਅਮਰਜੀਤ ਵਾਸੀ ਗੁਰਾਇਆ, ਸਨੀ ਰਾਮ ਪੁੱਤਰ ਮਹਿੰਦਰ ਵਾਸੀ ਨੂਰਮਹਿਲ, ਰਣਜੀਤ ਰਿੰਕੂ ਪੁੱਤਰ ਲਛਮਣ ਦਾਸ ਵਾਸੀ ਗੁਰਾਇਆ, ਸਾਬੀ ਪੁੱਤਰ ਸੋਹਣ ਲਾਲ ਵਾਸੀ ਪਿੰਡ ਮਾਲੜੀ ਨਕੋਦਰ, ਸੁਮਿਤ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਸਬਜ਼ੀ ਮੰਡੀ ਨਕੋਦਰ ਸਮੇਤ ਘਰ ਦੇ ਮਾਲਕ ਸੁਨੀਲ ਪੁੱਤਰ ਗਿਆਨ ਚੰਦ ਵਾਸੀ ਨਿਊ ਆਦਰਸ਼ ਨਗਰ ਨਕੋਦਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 77 ਹਜ਼ਾਰ 940 ਰੁਪਏ, 14 ਮੋਬਾਇਲ ਫੋਨ, ਇਕ ਘੜੀ ਅਤੇ 2 ਤਾਸ਼ਾਂ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ।
ਸਿਟੀ ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਜੂਆ ਖੇਡ ਰਹੇ ਉਕਤ 13 ਵਿਅਕਤੀਆਂ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।


Related News