ਮਸ਼ਹੂਰ ਮਾਲ ’ਚ ਚੱਲ ਰਹੇ ਸਪਾ ਸੈਂਟਰਾਂ ’ਤੇ ਪੁਲਸ ਦੀ ਰੇਡ, ਤਿੰਨ ਕੁੜੀਆਂ ਸਮੇਤ 5 ਗ੍ਰਿਫ਼ਤਾਰ

Friday, Apr 21, 2023 - 06:09 PM (IST)

ਖੰਨਾ (ਸੁਖਵਿੰਦਰ ਕੌਰ, ਕਮਲ) : ਪੁਲਸ ਵੱਲੋਂ ਸ਼ਹਿਰ ਅੰਦਰ ਬਿਨਾਂ ਲਾਇਸੈਂਸ ਦੇ ਚੱਲ ਰਹੇ 5 ਸਪਾ ਸੈਂਟਰਾਂ ’ਤੇ ਰੇਡ ਕੀਤੀ ਗਈ। ਖੰਨਾ ਦੇ ਪਾਸ਼ ਮਾਲਾਂ ਵਿਚ 3-4 ਸਾਲਾਂ ਤੋਂ ਬਿਨਾਂ ਲਾਇਸੈਂਸ ਦੇ ਸਪਾ ਸੈਂਟਰ ਚੱਲ ਰਹੇ ਹੋਣ ਦੀ ਗੁਪਤ ਸੂਚਨਾ ਦੇ ਆਧਾਰ ’ਤੇ ਐੱਸ. ਪੀ. (ਡੀ) ਪ੍ਰਗਿਆ ਜੈਨ, ਡੀ. ਐੱਸ. ਪੀ. ਮਨਦੀਪ ਕੌਰ ਸਪੈਸ਼ਲ ਬ੍ਰਾਂਚ ਅਤੇ ਸੀ. ਆਈ. ਏ. ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਸੈਲੀਬ੍ਰੇਸ਼ਨ ਮਾਲ ਅਤੇ ਸਿਟੀ ਸੈਂਟਰ ਵਿਖੇ 5 ਸਪਾ ਸੈਂਟਰਾਂ ’ਤੇ ਛਾਪੇਮਾਰੀ ਕਰਕੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 5 ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਮੋਗਾ ਦੇ ਵਾਹਿਗੁਰੂ ਪ੍ਰੀਤ ਸਿੰਘ ਦੀ ਇਟਲੀ ’ਚ ਮੌਤ, 7 ਸਾਲ ਬਾਅਦ PR ਹੋਣ ਮਗਰੋਂ ਅੱਜ ਆਉਣਾ ਸੀ ਪਿੰਡ

ਪੁਲਸ ਨੇ ਸਪਾ ਸੈਂਟਰਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਸਮੇਤ ਮੁਲਜ਼ਮਾਂ ਮਨੋਜ ਡਾਗਰ ਪੁੱਤਰ ਰਾਜੂ ਵਾਸੀ ਹਰਿਆਣਾ (ਮਾਲਕ ਰਿਲੈਕਸ ਹਾਈ ਸਪਾ, ਸਿਟੀ ਸੈਂਟਰ), ਮੋਨਾ ਪਤਨੀ ਮਨੋਜ ਡਾਗਰ ਵਾਸੀ ਬਹਾਦਰਗੜ੍ਹ ਹਰਿਆਣਾ, ਸੁਖਵਿੰਦਰ ਸਿੰਘ ਨਿਵਾਸੀ ਰਾਜਪੁਰਾ (ਮਾਲਕ ਐੱਚ. ਐੱਮ. ਸਪਾ ਸੈਲੂਨ, ਸੈਲੀਬ੍ਰੇਸ਼ਨ ਮਾਲ), ਜੋਗਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਸ਼ਾਹਪੁਰ ਜ਼ਿਲ੍ਹਾ ਪਾਣੀਪਤ ਹਰਿਆਣਾ (ਮਾਲਕ ਨਿਊ ਏਰਾ ਸਪਾ ਸੈਲੀਬ੍ਰੇਸ਼ਨ ਮਾਲ), ਕੈਪਟਨ ਸਿੰਘ ਵਾਸੀ ਹਰਿਆਣਾ, ਜੂਹੀ ਸ਼ਰਮਾ ਉਰਫ ਪੂਜਾ ਸ਼ਰਮਾ ਪੁੱਤਰੀ ਜਗਦੀਸ਼ ਸ਼ਰਮਾ ਵਾਸੀ ਪ੍ਰੀਤ ਨਗਰ ਲੁਧਿਆਣਾ, ਸੰਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਸੰਗਰੂਰ, ਰੂਬੀ ਸਿੰਘ ਪੁੱਤਰੀ ਸਤਪਾਲ ਸਿੰਘ ਵਾਸੀ ਬਾਗਪਤ ਯੂ. ਪੀ. ਖਿਲਾਫ਼ ਮਾਮਲਾ ਦਰਜ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਅਧਿਆਪਕਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ

ਇਸ ਤੋਂ ਇਲਾਵਾ ਵੱਖ-ਵੱਖ ਸਪਾ ਸੈਂਟਰਾਂ ’ਚੋਂ 23 ਔਰਤਾਂ ਜੋ ਕਿ ਕਰਮਚਾਰੀ ਸਨ ਅਤੇ 14 ਪੁਰਸ਼ (ਗਾਹਕ) ਸਨ, ਨੂੰ ਵੀ ਪੁਲਸ ਨੇ ਹਿਰਾਸਤ ’ਚ ਲਿਆ, ਜਿਨ੍ਹਾਂ ਨੂੰ ਪੁੱਛਗਿੱਛ ਅਤੇ ਭਵਿੱਖ ਵਿਚ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਨਾ ਹੋਣ ਦੀ ਸਖ਼ਤ ਚਿਤਾਵਨੀ ਤੋਂ ਬਾਅਦ ਛੱਡ ਦਿੱਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਭਵਿੱਖਬਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News