ਮਸਾਜ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਦੇਖ ਇਧਰ-ਉੱਧਰ ਦੌੜਨ ਲੱਗੇ ਮੁੰਡੇ-ਕੁੜੀਆਂ ਤਾਂ... (ਤਸਵੀਰਾਂ)

Saturday, Feb 04, 2023 - 01:03 PM (IST)

ਮਸਾਜ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਦੇਖ ਇਧਰ-ਉੱਧਰ ਦੌੜਨ ਲੱਗੇ ਮੁੰਡੇ-ਕੁੜੀਆਂ ਤਾਂ... (ਤਸਵੀਰਾਂ)

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਮਸਾਜ ਅਤੇ ਸਪਾ ਸੈਂਟਰਾਂ ’ਚ ਅਚਾਨਕ ਛਾਪੇਮਾਰੀ ਕਰ ਕੇ 24 ਮੁੰਡੇ-ਕੁੜੀਆਂ ਨੂੰ ਹਿਰਾਸਤ 'ਚ ਲਿਆ ਹੈ। ਜਾਣਕਾਰੀ ਅਨੁਸਾਰ ਇੱਥੇ ਵੀ. ਆਈ. ਪੀ. ਮਾਰਗ ’ਤੇ ਸਥਿਤ ਸੀ. ਸੀ. ਸੀ. 'ਚ ਕੁੱਝ ਲੋਕਾਂ ਵਲੋਂ ਕਿਰਾਏ ’ਤੇ ਲਏ ਹੋਏ ਸ਼ੋਅਰੂਮਾਂ ’ਚ ਅਨੇਕਾਂ ਹੀ ਮਸਾਜ ਅਤੇ ਸਪਾ ਸੈਂਟਰ ਖੋਲ੍ਹੇ ਹੋਏ ਹਨ। ਇਨ੍ਹਾਂ 'ਚ ਮਸਾਜ ਦੀ ਆੜ 'ਚ ਜਿਸਮਫਿਰੋਸ਼ੀ ਦੇ ਅੱਡੇ ਚੱਲ ਰਹੇ ਹਨ। ਇਹੀ ਨਹੀਂ, ਮਸਾਜ ਦੌਰਾਨ ਬਲੈਕਮੇਲਿੰਗ ਦਾ ਧੰਦਾ ਵੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ 'ਤੇ ਪੁੱਜ ਰਹੇ ਜਹਾਜ਼ਾਂ 'ਚ ਘੁੰਮਣ ਵਾਲੇ, ਸੱਚ ਜਾਣ ਅਧਿਕਾਰੀ ਵੀ ਹੈਰਾਨ-ਪਰੇਸ਼ਾਨ

PunjabKesari

ਇਸ ਸਬੰਧੀ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਅਚਾਨਕ ਛਾਪੇਮਾਰੀ ਕੀਤੀ ਗਈ ਤਾਂ ਅੰਦਰ ਮੌਜੂਦ ਮੁੰਡੇ-ਕੁੜੀਆਂ ਬਚਣ ਲਈ ਇਧਰ-ਉਧਰ ਦੌੜਨ ਲੱਗ ਪਏ। ਇਸ ਦੌਰਾਨ 24 ਮੁੰਡੇ-ਕੁੜੀਆਂ ਨੂੰ ਪੁਲਸ ਨੇ ਮੌਕੇ ’ਤੇ ਕਾਬੂ ਕੀਤਾ।

PunjabKesari

ਇਨ੍ਹਾਂ 'ਚ 6 ਮੁੰਡੇ ਅਤੇ 20 ਕੁੜੀਆਂ ਹਨ। ਦੱਸਣਯੋਗ ਹੈ ਕਿ 2 ਮਹੀਨੇ ਪਹਿਲਾਂ ਵੀ ਇੱਥੇ ਛਾਪੇਮਾਰੀ ਕਰ ਕੇ ਸਪਾ ਦੇ ਕਈ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

PunjabKesari

ਜ਼ੀਰਕਪੁਰ ਦੇ ਡੀ. ਐੱਸ. ਪੀ. ਵਿਕਰਮ ਸਿੰਘ ਬਰਾੜ ਸਮੇਤ ਐੱਸ. ਐੱਚ. ਓ. ਦਪਿੰਦਰ ਸਿੰਘ ਅਤੇ ਪੁਲਸ ਟੀਮ ਨੂੰ ਇਸ ਛਾਪੇਮਾਰੀ 'ਚ ਵੱਡੀ ਸਫ਼ਲਤਾ ਮਿਲੀ ਹੈ, ਜਿਸ ਨਾਲ ਸ਼ਹਿਰ 'ਚ ਚੱਲ ਰਹੇ ਨਾਜਾਇਜ਼ ਧੰਦਿਆਂ ਨੂੰ ਬੇਸ਼ੱਕ ਠੱਲ੍ਹ ਪਏਗੀ ਪਰ ਸਮਾਜ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਫੜ੍ਹੇ ਗਏ ਲੋਕਾਂ ਦੀਆਂ ਸਿਫਾਰਸ਼ਾਂ ਵਿਚ ਵਾਧਾ ਵੀ ਚਿੰਤਾਜਨਕ ਗੱਲ ਹੈ।

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਰੁਕਣ ਵਾਲੇ ਨੂੰ ਦਿਖਾਈਆਂ ਜਾਂਦੀਆਂ ਨੇ ਤਸਵੀਰਾਂ, ਫਿਰ ਜਿਸਮ ਦੀ ਭੁੱਖ...

PunjabKesari

ਐੱਸ. ਐੱਚ. ਓ. ਦਪਿੰਦਰ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਮੁੰਡੇ-ਕੁੜੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫੜ੍ਹੇ ਗਏ ਇਕ ਵਿਅਕਤੀ ਲਈ ਸਿਫਾਰਸ਼ਾਂ ਦਾ ਦੌਰ ਜਾਰੀ ਹੈ। ਉਸ ਵਿਅਕਤੀ ਨੂੰ ਕਾਰਵਾਈ ਤੋਂ ਬਚਾਉਣ ਲਈ 5-5 ਪਤਵੰਤੇ ਪੁਲਸ ਸਟੇਸ਼ਨ 'ਚ ਪਹੁੰਚ ਕਰ ਰਹੇ ਹਨ, ਜਿਸ ਕਰ ਕੇ ਉੱਚ ਅਧਿਕਾਰੀਆਂ ਨੇ ਫ਼ੋਨ ਬਿਜ਼ੀ ਕੀਤੇ ਹੋਏ ਹਨ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News