ਲੁਧਿਆਣਾ ''ਚ ਨਸ਼ਿਆਂ ਖ਼ਿਲਾਫ਼ ਪੁਲਸ ਦੀ ਛਾਪੇਮਾਰੀ, ਵੱਖ-ਵੱਖ ਇਲਾਕਿਆਂ ''ਚ ਕੀਤੀ ਚੈਕਿੰਗ

Tuesday, Feb 21, 2023 - 01:39 PM (IST)

ਲੁਧਿਆਣਾ ''ਚ ਨਸ਼ਿਆਂ ਖ਼ਿਲਾਫ਼ ਪੁਲਸ ਦੀ ਛਾਪੇਮਾਰੀ, ਵੱਖ-ਵੱਖ ਇਲਾਕਿਆਂ ''ਚ ਕੀਤੀ ਚੈਕਿੰਗ

ਲੁਧਿਆਣਾ (ਰਾਜ) : ਨਸ਼ਿਆਂ ਦੇ ਖ਼ਿਲਾਫ਼ ਲੁਧਿਆਣਾ ਪੁਲਸ ਨੇ ਵੱਡੀ ਸਰਚ ਮੁਹਿੰਮ ਸ਼ੁਰੂ ਕੀਤੀ ਹੈ। ਏ. ਡੀ. ਜੀ. ਪੀ. ਐੱਮ. ਐੱਫ. ਫ਼ਾਰੂਕੀ ਦੀ ਅਗਵਾਈ 'ਚ ਸੀ. ਪੀ. ਮਨਦੀਪ ਸਿੰਘ ਨੇ ਸਾਰੇ ਪੁਲਸ ਅਧਿਕਾਰੀਆਂ ਅਤੇ ਪੁਲਸ ਫੋਰਸ ਨਾਲ ਛਾਪੇਮਾਰੀ ਕੀਤੀ।

ਪੁਲਸ ਨੇ ਥਾਣਾ ਡਵੀਜ਼ਨ ਨੰਬਰ-2 ਦੇ ਇਲਾਕੇ ਅਮਰਪੁਰਾ, ਹਬੀਬਗੰਜ, ਇਸਲਾਮ ਗੰਜ, ਸਾਂਸੀ ਮੁਹੱਲਾ ਅਤੇ ਹੋਰ ਇਲਾਕਿਆਂ 'ਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਵੀ ਮੌਜੂਦ ਰਹੇ।
 


author

Babita

Content Editor

Related News