ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ ''ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ ''ਚੋਂ ਮਿਲੀਆਂ 4 ਲੱਖ ਦੀਆਂ ਦਵਾਈਆਂ

Tuesday, Sep 15, 2026 - 07:38 AM (IST)

ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ ''ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ ''ਚੋਂ ਮਿਲੀਆਂ 4 ਲੱਖ ਦੀਆਂ ਦਵਾਈਆਂ

ਜਲੰਧਰ (ਰੱਤਾ) : ਡਰੱਗਜ਼ ਵਿਭਾਗ ਦੀ ਟੀਮ ਨੇ ਇਕ ਸੂਚਨਾ ਦੇ ਆਧਾਰ ’ਤੇ ਸੋਮਵਾਰ ਨੂੰ ਗੁਪਤਾ ਏਜੰਸੀਜ਼, ਦਿਲਕੁਸ਼ਾ ਮਾਰਕੀਟ ਵਿਚ ਅਚਾਨਕ ਛਾਪਾਮਾਰੀ ਕਰਦਿਆਂ ਉਥੋਂ ਲਗਭਗ 4 ਲੱਖ ਰੁਪਏ ਦੀਆਂ ਅਜਿਹੀਆਂ ਦਵਾਈਆਂ ਜ਼ਬਤ ਕੀਤੀਆਂ, ਜਿਨ੍ਹਾਂ ਨੂੰ ਕੋਲਡ ਚੈਨ ਮੇਨਟੇਨ ਕੀਤੇ ਬਿਨਾਂ ਹੀ ਰੱਖਿਆ ਹੋਇਆ ਸੀ। ਜਾਣਕਾਰੀ ਮੁਤਾਬਕ ਜ਼ੋਨਲ ਲਾਇਸੈਂਸਿੰਗ ਅਥਾਰਟੀ ਸੁਧਾ ਬਹਿਲ ਦੀ ਅਗਵਾਈ ਵਿਚ ਡਰੱਗਜ਼ ਕੰਟਰੋਲ ਆਫਿਸਰਜ਼ ਪਰਮਿੰਦਰ ਸਿੰਘ, ਅਨੁਪਮ ਕਾਲੀਆ ਅਤੇ ਸੀਨੀਅਰ ਅਸਿਸਟੈਂਟ ਦਿਨੇਸ਼ ਕੁਮਾਰ ਦੀ ਟੀਮ ਨੇ ਜਦੋਂ ਉਕਤ ਦੁਕਾਨ ’ਤੇ ਛਾਪੇਮਾਰੀ ਕੀਤੀ ਤਾਂ ਦੇਖਿਆ ਕਿ ਉਥੇ ਰੱਖਿਆ ਹੋਇਆ ਡੀਪ ਫ੍ਰੀਜ਼ਰ ਬੰਦ ਪਿਆ ਸੀ ਅਤੇ ਉਸ ਵਿਚ ਭਾਰੀ ਮਾਤਰਾ ਵਿਚ ਅਜਿਹੀਆਂ ਦਵਾਈਆਂ ਅਤੇ ਵੈਕਸੀਨ ਪਈਆਂ ਸਨ, ਜਿਨ੍ਹਾਂ ਨੂੰ 2 ਤੋਂ 8 ਡਿਗਰੀ ਤਕ ਦੇ ਟੈਂਪਰੇਚਰ ’ਤੇ ਸਟੋਰ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ : ਗੱਡੀ 'ਚੋਂ ਧੂੰਆਂ ਨਿਕਲਣ 'ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ

ਟੀਮ ਨੇ ਜਦੋਂ ਦੁਕਾਨ ਦੇ ਮਾਲਕ ਤਨੁਜ ਗੁਪਤਾ ਤੋਂ ਡੀਪ ਫ੍ਰੀਜ਼ਰ ਬੰਦ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਇਹ ਕਿਹਾ ਕਿ ਫ੍ਰੀਜ਼ਰ ਕੱਲ ਰਾਤ ਤੋਂ ਹੀ ਬੰਦ ਹੋਇਆ ਹੈ। ਟੀਮ ਨੂੰ ਉਨ੍ਹਾਂ ਦੀ ਗੱਲ ’ਤੇ ਸੰਤੁਸ਼ਟੀ ਇਸ ਲਈ ਨਹੀਂ ਹੋਈ ਕਿਉਂਕਿ ਫ੍ਰੀਜ਼ਰ ਦੀ ਹਾਲਤ ਦੇਖ ਕੇ ਹੀ ਪਤਾ ਚੱਲ ਰਿਹਾ ਸੀ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ। ਡਰੱਗਜ਼ ਵਿਭਾਗ ਦੀ ਟੀਮ ਨੇ ਉਥੋਂ 18 ਤਰ੍ਹਾਂ ਦੀਆਂ ਅਜਿਹੀਆਂ ਦਵਾਈਆਂ ਆਪਣੇ ਕਬਜ਼ੇ ਵਿਚ ਲਈਆਂ, ਜਿਨ੍ਹਾਂ ਦੀ ਕੀਮਤ 3 ਲੱਖ 80 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਜ਼ੋਨਲ ਲਾਇਸੈਂਸ ਅਥਾਰਿਟੀ ਨੇ ਦੱਸਿਆ ਕਿ ਦੁਕਾਨਦਾਰ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News