ਭੈਣ ਨੂੰ ਦੀਵਾਲੀ ਦੇ ਕੇ ਪਰਤ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਲਾਂ ''ਚ ਉੱਜੜ ਗਈਆਂ ਖੁਸ਼ੀਆਂ

Friday, Oct 20, 2017 - 11:53 PM (IST)

ਭੈਣ ਨੂੰ ਦੀਵਾਲੀ ਦੇ ਕੇ ਪਰਤ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਹਾਦਸਾ, ਪਲਾਂ ''ਚ ਉੱਜੜ ਗਈਆਂ ਖੁਸ਼ੀਆਂ

ਜਲਾਲਾਬਾਦ (ਨਿਖੰਜ) : ਬੁੱਧਵਾਰ ਦੇਰ ਸ਼ਾਮ ਪਿੰਡ ਚੱਕ ਬਲੋਚਾ ਮਾਹਲਮ ਦੇ ਕੋਲ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ  ਸੜਕ ਹਾਦਸੇ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪੁਲਸ ਮੁਲਾਜ਼ਮ ਗੱਜਣ ਸਿੰਘ ਪੁੱਤਰ ਚੇਤ ਸਿੰਘ ਵਾਸੀ ਚੱਕ ਅਰਾਈਆਂ ਵਾਲਾ ਉਰਫ (ਫਲੀਆ ਵਾਲਾ) ਜੋ ਕਿ ਆਪਣੇ ਮੋਟਰਸਾਈਕਲ 'ਤੇ ਪਿੰਡ ਮੋਹਲਾ ਤੋਂ ਆਪਣੀ ਭੈਣ ਨੂੰ ਦੀਵਾਲੀ ਦਾ ਸਮਾਨ ਦੇ ਕੇ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਪਿੰਡ ਮਾਹਲਮ ਦੇ ਨਜ਼ਦੀਕ ਬਣੇ ਪੈਟਰੋਲ ਪੰਪ ਦੇ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਕਾਰ ਚਾਲਕ ਨੇ ਉਸਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਬੇਕਾਬੂ ਹੋ ਸੜਕ 'ਤੇ ਡਿੱਗ ਪਿਆ ਅਤੇ ਪੁਲਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਧਿਕਾਰੀ ਜੱਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਗੱਜਣ ਸਿੰਘ ਦੇ ਪੁੱਤਰ ਮਨਜਿੰਦਰ ਪਾਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  


Related News