ਹੁਣ ਰਾਜਪੁਰਾ ’ਚ ਪੁਲਸ ਪਾਰਟੀ ’ਤੇ ਹਮਲਾ, ਦੋ ਅਧਿਕਾਰੀ ਗੰਭੀਰ ਜ਼ਖਮੀ

04/02/2021 1:46:36 PM

ਰਾਜਪੁਰਾ (ਮਸਤਾਨਾ)- ਪਿੰਡ ਜਨਸੂਆ ਵਿਖੇ ਕੁੱਝ ਲੋਕਾਂ ਨੇ ਪਿੰਡ ਵਿਚ ਹੋ ਰਹੇ ਝਗੜੇ ਦਾ ਨਿਪਟਾਰਾ ਕਰਵਾਉਣ ਲਈ ਆਈ ਪੁਲਸ ਪਾਰਟੀ ’ਤੇ ਹਮਲਾ ਕਰਕੇ ਅਧਿਕਾਰੀਆਂ ਦੀ ਵਰਦੀ ਤਕ ਪਾੜ ਦਿੱਤੀ ਅਤੇ ਕਾਰ ਦਾ ਸ਼ੀਸ਼ਾ ਵੀ ਭੰਨ ਦਿੱਤਾ। ਥਾਣਾ ਸਦਰ ਦੀ ਪੁਲਸ ਨੇ ਡਿਊਟੀ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਇਕ ਔਰਤ ਸਣੇ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਜਗਦੇਵ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਉਹ ਅਤੇ ਥਾਣੇਦਾਰ ਹਰਨੇਕ ਸਿੰਘ ਜਨਸੂਆ ਪੁਲਸ ਚੌਂਕੀ ਵਿਖੇ ਬਤੌਰ ਡਿਊਟੀ ਅਫ਼ਸਰ ਤਾਇਨਾਤ ਸੀ। ਰਾਤ ਨੂੰ ਪਿੰਡ ਜਨਸੂਆ ਤੋਂ ਧਰਮਵੀਰ ਸਿੰਘ ਦਾ ਫੋਨ ਆਇਆ ਕਿ ਇਸੇ ਪਿੰਡ ਦੇ ਕੁੱਝ ਲੋਕ ਮੇਰੇ ਭਰਾ ਪ੍ਰਲਾਹਦ ਸਿੰਘ ਨਾਲ ਕੁੱਟਮਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ

ਇਸ ਸੂਚਨਾ ਦੇ ਆਧਾਰ ’ਤੇ ਮੈਂ ਅਤੇ ਹਰਨੇਕ ਸਿੰਘ ਦੋਵੇਂ ਆਪਣੀ ਪ੍ਰਾਈਵੇਟ ਕਾਰ ’ਤੇ ਉਕਤ ਥਾਂ ’ਤੇ ਪੁੱਜ ਗਏ ਅਤੇ ਮਾਰਕੁੱਟ ਕਰਨ ਵਾਲੇ ਲੋਕਾਂ ਨੂੰ ਸਮਝਾਉਣ ਲੱਗੇ ਤਾਂ ਇਸ ਦੇ ਉਲਟ ਉਹ ਪਰਿਵਾਰ ਦੇ ਲੋਕ ਸਾਡੇ ਨਾਲ ਉਲਝ ਗਏ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਸਾਡੀਆਂ ਵਰਦੀਆਂ ਵੀ ਪਾੜ ਦਿੱਤੀਆਂ ਅਤੇ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ। ਹਮਲੇ ਵਿਚ ਦੋਵੇਂ ਪੁਲਸ ਅਧਿਕਾਰੀ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ

ਦੋਵਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਸ ਨੇ ਥਾਣੇਦਾਰ ਜਗਦੇਵ ਸਿੰਘ ਦੀ ਸ਼ਿਕਾਇਤ ’ਤੇ ਕੁੱਟਮਾਰ ਕਰਨ ਵਾਲੇ ਕਰਮਚੰਦ, ਉਸ ਦੀ ਪਤਨੀ ਸੀਤਾ ਦੇਵੀ, ਪੁੱਤਰ ਅਮਿਤ ਅਤੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 353, 186, 148, 149, 427 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਦੁਖਦਾਈ ਘਟਨਾ, ਦੋ ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News