ਪੁਲਸ ਅਧਿਕਾਰੀਆਂ ਵੱਲੋਂ ਜ਼ਿਲਾ ਜੇਲ ਗੁਰਦਾਸਪੁਰ ''ਚ ਚਲਾਈ ਗਈ ਤਲਾਸ਼ੀ ਮੁਹਿੰਮ

06/29/2019 9:04:59 PM

ਗੁਰਦਾਸਪੁਰ(ਵਿਨੋਦ)— 175 ਤੋਂ ਜ਼ਿਆਦਾ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜ਼ਿਲਾ ਜੇਲ ਗੁਰਦਾਸਪੁਰ ਵਿਖੇ ਚਲਾਏ ਤਾਲਾਸੀ ਅਭਿਆਨ ਵਿਚ ਪੁਲਸ ਦੇ ਹੱਥ ਕੁਝ ਵੀ ਨਹੀਂ ਲੱਗਾ। ਇਹ ਵਿਸ਼ੇਸ ਅਭਿਆਨ ਅੱਜ ਸਵੇਰੇ ਲਗਭਗ 5.30 ਵਜੇ ਐੱਸ.ਪੀ. ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਚਲਾਇਆ ਗਿਆ ਸੀ। ਜਿਸ ਵਿਚ ਚਾਰ ਡੀ.ਐੱਸ.ਪੀ, ਸਾਰੇ ਪੁਲਸ ਸਟੇਸਨਾਂ ਦੇ ਮੁਖੀ , ਮਹਿਲਾ ਕਰਮਚਾਰੀ , ਡਾਗ ਸਕਵੈਡ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਸ਼ਾਮਲ ਕੀਤੀਆ ਗਈਆ ਸਨ। ਇਸ ਜੇਲ ਤਾਲਾਸ਼ੀ ਅਭਿਆਨ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ।\

ਇਸ ਤਾਲਾਸ਼ੀ ਅਭਿਆਨ ਵਿਚ ਜ਼ਿਲਾ ਜੇਲ ਗੁਰਦਾਸਪੁਰ ਦੇ ਸੁਪਰੀਡੈਂਟ ਕਰਮਜੀਤ ਸਿੰਘ ਦੇ ਇਲਾਵਾ ਹੋਰ ਜੇਲ ਅਧਿਕਾਰੀ ਵੀ ਸ਼ਾਮਲ ਹੋਏ। ਪਤਾ ਲੱਗਾ ਹੈ ਕਿ ਜੇਲ ਵਿਚ ਇਹ ਅਭਿਆਨ ਦੋ ਘੰਟੇ ਤੋਂ ਜ਼ਿਆਦਾ ਸਮਾਂ ਚਲਦਾ ਰਿਹਾ ਹੈ ਅਤੇ ਕੈਦੀਆਂ ਦੀਆਂ ਬੈਰਕਾਂ ਤੋਂ ਇਲਾਵਾ ਜੇਲ ਵਿਚ ਤੈਨਾਤ ਡਿਊਟੀ ਦੇ ਰਹੇ ਕਰਮਚਾਰੀਆਂ ਦੀ ਤਾਲਾਸ਼ੀ ਵੀ ਲਈ ਗਈ ਸੀ। ਵਰਣਨਯੋਗ ਹੈ ਕਿ ਜ਼ਿਲਾ ਜੇਲ ਗੁਰਦਾਸਪੁਰ ਬੀਤੇ ਸਮੇ ਵਿਚ ਕਾਫੀ ਬਦਨਾਮ ਹੋਈ ਹੈ ਅਤੇ ਇਸ ਜੇਲ ਵਿਚੋਂ ਇਕ ਵਾਰ ਤਾਂ ਦੋ ਦਰਜ਼ਨਾਂ ਤੋਂ ਵੱਧ ਮੋਬਾਇਲ ਵੀ ਮਿਲੇ ਸਨ ਅਤੇ ਇਹ ਜੇਲ ਉਦੋਂ ਵੀ ਸੁਰਖੀਆ ਵਿਚ ਆਈ ਸੀ ਅਤੇ ਇਕ ਵਾਰ ਕੈਦੀਆਂ ਤੇ ਜੇਲ ਅਧਿਕਾਰੀਆਂ ਵਿਚ ਹੋਈ ਖੂਨੀ ਝੜਪ ਦੇ ਨਾਲ ਨਾਲ ਕੁਝ ਬੈਰਕਾਂ ਵੱਲੋਂ ਕੈਦੀਆਂ ਵੱਲੋਂ ਅੱਗ ਲਗਾਏ ਜਾਣ ਦੀ ਚਰਚਾ ਆਈ ਹੈ ਜਿਸ ਕਾਰਨ ਇਸ ਜੇਲ ਵਿਚ ਸੁਰੱਖਿਆ ਪ੍ਰਬੰਧ ਕਰਕੇ ਸਖ਼ਤ ਕੀਤੇ ਜਾ ਚੁੱਕੇ ਹਨ। ਜਿਸ ਕਾਰਨ ਅੱਜ ਕੋਈ ਇਤਰਾਜਯੋਗ ਚੀਜ਼ ਨਹੀਂ ਮਿਲੀ ਹੈ।


Baljit Singh

Content Editor

Related News