ਨਸ਼ੇ ਦਾ ਧੰਦਾ ਕਰਨ ਵਾਲੀ 'ਪੁਲਸ ਮੁਲਾਜ਼ਮ' ਕਾਬੂ, ਵੱਡੀ ਮਾਤਰਾ 'ਚ ਨਸ਼ਾ ਵੀ ਬਰਾਮਦ
Sunday, Mar 23, 2025 - 06:43 PM (IST)

ਅੰਮ੍ਰਿਤਸਰ (ਬਿਊਰੋ) : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਸ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਅੰਮ੍ਰਿਤਸਰ ਕਮਿਸ਼ਨਰ ਰੇਟ ਅਧੀਨ ਆਉਂਦੀ ਸੀਆਈਏ ਸਟਾਫ਼ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਸ ਨੇ ਪੰਜ ਕਿਲੋ 200 ਗਰਾਮ ਹੈਰੋਇਨ ਦੀ ਖੇਪ ਸਮੇਤ ਚਾਰ ਲੋਕਾਂ 'ਤੇ ਮਾਮਲਾ ਦਰਜ ਕੀਤਾ।
In a significant breakthrough, Amritsar Commissionerate Police busts a cross-border drug cartel operated a woman kinpin along with 2 operatives providing logistical assistance and recovers 5.2 Kg Heroin
— DGP Punjab Police (@DGPPunjabPolice) March 23, 2025
Preliminary investigation reveals the Mandeep was in relationship with a… pic.twitter.com/hVOD26VYPk
ਅੱਧੀ ਰਾਤ ਘਰ 'ਚ ਵੜ੍ਹ ਗਏ ਚੋਰ, ਸੁੱਤੀ ਪਈ ਬਜ਼ੁਰਗ ਔਰਤ ਨਾਲ ਕਰ ਗਏ ਕਾਂਡ
ਇਸ ਸਬੰਧੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਨੇ ਛੇਹਾਰਟਾ ਵਿਖੇ ਰੇਡ ਕਰਕੇ ਇੱਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਨਸ਼ੇ ਦਾ ਧੰਦਾ ਕਰਦੇ ਸਨ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਮਨਦੀਪ ਕੌਰ, ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਦੇ ਰੂਪ ਵਿੱਚ ਹੋਈ ਹੈ ਅਤੇ ਇੱਕ ਆਰੋਪੀ ਦੀ ਪਹਿਚਾਨ ਹਜੇ ਗੁਪਤ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਮਨਦੀਪ ਕੌਰ ਆਪਣੇ ਆਸ਼ਿਕ ਨਾਲ ਮਿਲ ਕੇ ਨਸ਼ੇ ਦਾ ਧੰਦਾ ਕਰਦੀ ਸੀ ਜਿਸ ਵਿੱਚ ਉਸਨੇ ਆਲਮ ਅਰੋੜਾ ਅਤੇ ਮਨਮੀਤ ਉਰਫ ਗੋਲੂ ਨੂੰ ਸ਼ਾਮਿਲ ਕੀਤਾ ਹੋਇਆ ਸੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਨਦੀਪ ਕੌਰ ਪੁਲਸ ਦੀ ਵਰਦੀ ਦਾ ਇਸਤੇਮਾਲ ਕਰ ਕੇ ਪੁਲਸ ਵਰਦੀ 'ਚ ਹੀ ਨਸ਼ੇ ਦੀ ਖੇਪ ਇਧਰ ਉਧਰ ਕਰਨ ਦੇ ਵਿੱਚ ਕੰਮ ਕਰਦੀ ਸੀ। ਜਦੋਂ ਪੁਲਸ ਨੂੰ ਇਸ ਤੇ ਸ਼ੱਕ ਹੋਇਆ ਤੇ ਪੁਲਸ ਨੇ ਮਨਦੀਪ ਕੌਰ 'ਤੇ ਸ਼ਿਕੰਜਾ ਕਸਿਆ ਤੇ ਉਸਦੇ ਨਾਲ ਬਾਕੀ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ।
ਪੁਲਸ ਨੇ ਦੱਸਿਆ ਕਿ ਮਨਦੀਪ ਕੌਰ ਦੀ ਸਿਹਤ ਠੀਕ ਨਾ ਹੋਣ ਕਰਕੇ ਉਸਦਾ ਮੀਡੀਆ ਟਰਾਇਲ ਨਹੀਂ ਕੀਤਾ ਗਿਆ ਅਤੇ ਉਸਦੇ ਫੋਨ ਚੈੱਕ ਕਰਨ 'ਤੇ ਪਤਾ ਚੱਲਿਆ ਕਿ ਉਹ ਪੁਲਸ ਦੀ ਵਰਦੀ ਦਾ ਇਸਤੇਮਾਲ ਕਰਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀ ਹੈ ਤੇ ਮਨਦੀਪ ਕੌਰ ਆਪਣੇ ਆਸ਼ਿਕ ਨਾਲ ਮਿਲ ਕੇ ਪਾਕਿਸਤਾਨ ਤੋਂ ਹੀਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸਪਲਾਈ ਕਰਦੇ ਸੀ ਅਤੇ ਹੁਣ ਪੁਲਸ ਨੇ ਇਨ੍ਹਾਂ ਚਾਰਾਂ ਲੋਕਾਂ ਤੇ ਮਾਮਲਾ ਦਰਜ ਕਰਕੇ ਹੋਰ ਵੀ ਬਰੀਕੀ ਨਾਲ ਛਾਣਬੀਨ ਨੂੰ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8