ਆਪਣਾ ਉੱਚਾ ਰੁਤਬਾ ਦੱਸਣ ਲਈ ਸਹਾਇਕ ਥਾਣੇਦਾਰ ਨੇ ਕਰ ਦਿੱਤੇ ਹਵਾਈ ਫ਼ਾਇਰ! ਪੁਲਸ ਨੇ ਦਰਜ ਕੀਤਾ ਕੇਸ
Saturday, May 25, 2024 - 11:44 AM (IST)
ਸਾਹਨੇਵਾਲ (ਜਗਰੂਪ): ਪੰਜਾਬ ਪੁਲਸ ਅਕਸਰ ਹੀ ਆਪਣੇ ਕਥਿਤ ਕਾਰਨਾਮਿਆਂ ਕਾਰਨ ਚਰਚਾ ’ਚ ਰਹਿੰਦੀ ਹੈ। ਕੁਝ ਅਜਿਹਾ ਹੀ ਕਾਰਨਾਮਾ ਪੰਜਾਬ ਪੁਲਸ ਦੇ ਇਕ ਸਹਾਇਕ ਥਾਣੇਦਾਰ ਵੱਲੋਂ ਕਥਿਤ ਤੌਰ ’ਤੇ ਕੀਤਾ ਗਿਆ ਹੈ, ਜੋ ਸਮਰਾਲਾ ਥਾਣੇ ’ਚ ਤਾਇਨਾਤ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਹੰਸ ਰਾਜ ਹੰਸ ਦੇ ਭਾਵੁਕ ਹੋ ਕੇ ਦਿੱਤੇ ਬਿਆਨ ਮਗਰੋਂ Live ਆ ਗਏ ਕਿਸਾਨ ਆਗੂ ਡੱਲੇਵਾਲ, ਆਖੀਆਂ ਇਹ ਗੱਲਾਂ (ਵੀਡੀਓ)
ਜਾਣਕਾਰੀ ਅਨੁਸਾਰ ਚੌਕੀ ਕਟਾਣੀ ਕਲਾਂ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਟਾਣੀ ਕਲਾਂ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਬੀਤੀ 23 ਮਈ ਦੀ ਦੇਰ ਰਾਤ ਕਰੀਬ ਪੌਣੇ 12 ਵਜੇ ਉਹ ਆਪਣੀ ਸਵਿਫਟ ਕਾਰ ’ਚ ਕਟਾਣੀ ਕਲਾਂ ਦੇ ਬੱਸ ਅੱਡੇ ਤੋਂ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਘਰ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਬੈਲੀਨੋ ਕਾਰ ਦੇ ਚਾਲਕ ਨੇ ਸਵਿਫਟ ਵੱਲ ਨੂੰ ਗੱਡੀ ਸਿੱਧੀ ਕਰ ਦਿੱਤੀ। ਸਵਿਫਟ ਚਾਲਕ ਜਤਿੰਦਰਪਾਲ ਸਿੰਘ ਨੇ ਆਪਣਾ ਬਚਾਅ ਕਰਦੇ ਹੋਏ ਗੱਡੀ ਇਕ ਪਾਸੇ ਨਾਲੀ ’ਚ ਉਤਾਰ ਦਿੱਤੀ।
ਬੈਲੀਨੋ ਚਾਲਕ ਨੇ ਆਪਣੀ ਗੱਡੀ ਮੁੜ ਤੋਂ ਮੇਨ ਸੜਕ ਉੱਪਰ ਭਜਾ ਲਈ, ਜਿਸ ਨੂੰ ਸਵਿਫਟ ਚਾਲਕ ਨੇ ਚੰਡੀਗੜ੍ਹ ਰੋਡ ਵੱਲ ਜਾਣ ਵਾਲੀ ਸੜਕ ਉੱਪਰ ਜਾ ਕੇ ਰੋਕ ਲਿਆ, ਜਿਸ ਨੇ ਦੇਖਿਆ ਕਿ ਬੈਲੀਨੋ ਚਾਲਕ ਪੰਜਾਬ ਪੁਲਸ ਦਾ ਸਹਾਇਕ ਥਾਣੇਦਾਰ ਹੈ, ਜਿਸ ਨੇ ਕਥਿਤ ਤੌਰ ’ਤੇ ਨਸ਼ਾ ਕੀਤਾ ਹੋਇਆ ਹੈ ਅਤੇ ਵਰਦੀ ਪਾਈ ਹੋਈ ਹੈ। ਜਤਿੰਦਰਪਾਲ ਨੇ ਕਿਹਾ ਕਿ ਜਦੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਹਾਇਕ ਥਾਣੇਦਾਰ ਨੇ ਆਪਣੇ ਆਪ ਨੂੰ ਉੱਚੇ ਰੁਤਬੇ ਵਾਲਾ ਦੱਸਦੇ ਹੋਏ ਆਪਣਾ ਪਿਸਟਲ ਕੱਢ ਲਿਆ ਅਤੇ ਹਵਾ ’ਚ 2-3 ਫਾਇਰ ਕਰ ਦਿੱਤੇ। ਜਤਿੰਦਰਪਾਲ ਨੇ ਦੱਸਿਆ ਕਿ ਉਸ ਨੇ ਡਰਦੇ ਹੋਏ ਪੁਲਸ ਕੰਟਰੋਲ ਰੂਮ ’ਤੇ ਇਸ ਦੀ ਸੂਚਨਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ 'ਤੇ ਵਾਇਰਲ ਲੈਟਰ ਨੇ ਕਾਂਗਰਸ 'ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ
ਸੂਚਨਾ ਮਿਲਣ ਤੋਂ ਬਾਅਦ ਚੌਕੀ ਕਟਾਣੀ ਕਲਾਂ ਦੀ ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਫਾਇਰ ਕਰਨ ਵਾਲੇ ਥਾਣੇਦਾਰ ਦਾ ਨਾਂ ਸੁਰਾਜਦੀਨ ਹੈ ਅਤੇ ਉਹ ਸਮਰਾਲਾ ਥਾਣੇ ’ਚ ਤਾਇਨਾਤ ਹੈ। ਪੁਲਸ ਨੇ ਸੁਰਾਜਦੀਨ ਖ਼ਿਲਾਫ਼ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8