ਪੁਲਸ ਮੁਲਾਜ਼ਮ ’ਤੇ 14 ਸਾਲਾ ਗੂੰਗੀ-ਬੋਲ਼ੀ ਬੱਚੀ ਨੇ ਲਾਇਆ ਜਬਰ-ਜ਼ਿਨਾਹ ਦੀ ਕੋਸ਼ਿਸ਼ ਦਾ ਦੋਸ਼, ਦਿੱਤੀ ਸ਼ਿਕਾਇਤ
Saturday, Aug 21, 2021 - 02:02 PM (IST)
ਜਲੰਧਰ (ਵਰੁਣ)– ਇਥੋਂ ਦੇ ਇਕ ਇਲਾਕੇ ਵਿਚ ਇਕ ਪੁਲਸ ਮੁਲਾਜ਼ਮ ’ਤੇ 14 ਸਾਲ ਦੀ ਗੂੰਗੀ-ਬੋਲ਼ੀ ਲੜਕੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਨੇ ਖਾਕੀ ’ਤੇ ਦਾਗ ਲਾ ਦਿੱਤਾ। ਦੋਸ਼ ਹੈ ਕਿ ਪੁਲਸ ਕਰਮਚਾਰੀ ਬੱਚੀ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿਚ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਫਿਰ ਬੱਚੀ ਦੇ ਕੱਪੜੇ ਪਾੜ ਦਿੱਤੇ। ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਪੁਲਸ ਕਰਮਚਾਰੀ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਰੋ ਰਹੀ ਬੱਚੀ ਨੂੰ ਸੰਭਾਲਿਆ ਅਤੇ ਇਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ: ਜਲੰਧਰ : ਤਬਾਦਲੇ ਤੋਂ ਬਾਅਦ ਬੋਲੇ ਗੁਰਪ੍ਰੀਤ ਸਿੰਘ ਭੁੱਲਰ, ਕਿਹਾ-ਨਹੀਂ ਭੁਲਾ ਸਕਾਂਗਾ ਸ਼ਹਿਰਵਾਸੀਆਂ ਦਾ ਸਹਿਯੋਗ ਤੇ ਪਿਆਰ
ਸ਼ਿਕਾਇਤ ਵਿਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਆਪਣੀ ਪਤਨੀ ਸਮੇਤ ਕੰਮ ’ਤੇ ਚਲਾ ਗਿਆ ਸੀ। ਕੁਝ ਸਮੇਂ ਬਾਅਦ ਪੁਲਸ ਮਹਿਕਮੇ ਵਿਚ ਬਤੌਰ ਡਰਾਈਵਰ ਤਾਇਨਾਤ ਮੁਲਜ਼ਮ ਉਨ੍ਹਾਂ ਦੇ ਘਰ ਆਇਆ। ਘਰ ਵਿਚ ਉਨ੍ਹਾਂ ਦੀ 14 ਸਾਲਾ ਗੂੰਗੀ-ਬੋਲ਼ੀ ਧੀ ਇਕੱਲੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਫਿਰ ਉਸ ਦੇ ਕੱਪੜੇ ਪਾੜ ਕੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਲੋਕਾਂ ਦੇ ਇਕੱਠੇ ਹੋਣ ’ਤੇ ਪੁਲਸ ਕਰਮਚਾਰੀ ਬੱਚੀ ਨੂੰ ਛੱਡ ਕੇ ਭੱਜ ਗਿਆ।
ਹਾਲਾਂਕਿ ਬੱਚੀ ਦੀ ਹਾਲਤ ਵੇਖ ਕੇ ਕੁਝ ਲੋਕਾਂ ਨੇ ਪੁਲਸ ਕਰਮਚਾਰੀ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਲੋਕਾਂ ਨੇ ਇਸ ਬਾਰੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਉਹ ਤੁਰੰਤ ਘਰ ਮੁੜ ਆਏ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਤੁਰੰਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਰੇਲਵੇ ਟਰੈਕ ’ਤੇ ਡੇਰੇ, ਕਈ ਰੇਲਾਂ ਹੋਈਆਂ ਰੱਦ ਤੇ ਕਈਆਂ ਦਾ ਬਦਲਿਆ ਸਮਾਂ, ਪੜ੍ਹੋ ਪੂਰੀ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।