ਨਵੇਂ ਭਰਤੀ ਪੁਲਸ ਮੁਲਾਜ਼ਮ ਅਸਲਾ ਛੱਡ ਕੇ ਮੋਬਾਇਲਾਂ ''ਚ ਡੁੱਬੇ

Saturday, May 18, 2019 - 05:37 PM (IST)

ਨਵੇਂ ਭਰਤੀ ਪੁਲਸ ਮੁਲਾਜ਼ਮ ਅਸਲਾ ਛੱਡ ਕੇ ਮੋਬਾਇਲਾਂ ''ਚ ਡੁੱਬੇ

ਖਰੜ (ਅਮਰਦੀਪ) : ਅੱਜ ਖਰੜ ਦੇ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਤੋਂ ਜਦੋਂ ਪੁਲਸ ਮੁਲਾਜ਼ਮਾਂ ਨੂੰ ਅਸਲੇ ਸਮੇਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਜਾ ਰਿਹਾ ਸੀ ਤਾਂ ਕਈ ਨਵੇਂ ਭਰਤੀ ਹੋਏ ਪੁਲਸ ਮੁਲਾਜ਼ਮ ਆਪਣੇ-ਆਪਣੇ ਮੋਬਾਇਲਾਂ ਵਿਚ ਡੁੱਬੇ ਹੋਏ ਸਨ ਅਤੇ ਉਨ੍ਹਾਂ ਨੇ ਅਸਲੇ ਲੈ ਕੇ ਮੋਟਰਸਾਈਕਲਾਂ 'ਤੇ ਖੜ੍ਹੇ ਕੀਤੇ ਹੋਏ ਸਨ ਅਤੇ ਆਪ ਅਸਲਾ ਛੱਡ ਕੇ ਮੋਬਾਇਲਾਂ 'ਤੇ ਮੌਜ ਮਸਤੀ ਕਰ ਰਹੇ ਸਨ। 
ਮੁਲਾਜ਼ਮਾਂ ਨੇ ਅਸਲੇ ਨੂੰ ਸਾਂਭਣ ਲਈ ਆਪਣੀ ਡਿਊਟੀ ਨਹੀਂ ਸਮਝੀ। ਕੀ ਪੁਲਸ ਪ੍ਰਸ਼ਾਸਨ ਇਸ ਨਵੇਂ ਭਰਤੀ ਹੋਏ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਡਿਊਟੀ ਕਿਸ ਤਰ੍ਹਾਂ ਕਰਨੀ ਹੈ ਸਮਝਾਏਗਾ? ਜਾਂ ਫਿਰ ਅਕਸਰ ਵਿਵਾਦਾਂ 'ਚ ਰਹਿਣ ਵਾਲੀ ਪੰਜਾਬ ਪੁਲਸ ਕਿਸੇ ਹੋਰ ਘਟਨਾ ਦੇ ਵਾਪਰਨ ਦੀ ਉਡੀਕ ਵਿਚ ਹੈ।


author

Gurminder Singh

Content Editor

Related News