ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖਤਰਨਾਕ ਗੈਂਗ ਦਾ ਮੁਖੀ 5 ਸਾਥੀਆਂ ਸਮੇਤ ਚੜ੍ਹਿਆ ਪੁਲਸ ਅੜਿੱਕੇ
Tuesday, Jul 18, 2017 - 09:20 PM (IST)
ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ ਪੁਲਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਜਾਣਾਕਾਰੀ ਮਿਲੀ ਸੀ ਕਿ ਇਹ ਗੈਂਗ ਕਿਸੇ ਸ਼ਹਿਰ 'ਚ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਹੈ, ਪ੍ਰਾਪਤ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਪਹੁੰਚ ਕੇ ਇਸ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਸਾਰੇ ਨੌਜਵਾਨ ਜੈ ਸਿੰਘ ਵਾਲਾ ਦੇ ਵਾਸੀ ਹਨ ਤੇ ਐਸ਼ੋ ਆਰਾਮ ਲਈ ਲੁੱਟ ਤੇ ਵਾਹਨ ਚੋਰੀ ਕਰ ਕੇ ਵੇਚਣ ਦਾ ਧੰਦਾ ਕਰਦੇ ਹਨ। ਪੁਲਸ ਨੇ ਇਨ੍ਹਾਂ ਕੋਲੋਂ 24 ਚੋਰੀ ਦੇ ਮੋਟਰਸਾਈਕਲਾਂ ਤੋਂ ਇਲਾਵਾ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਨ੍ਹਾਂ ਨੂੰ ਅੱਗੇ ਰਿਮਾਂਡ ਹਾਂਸਲ ਕਰ ਕੇ ਪੁੱਛਿਗਿੱਛ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਸ਼ਹਿਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ, ਜਦ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਨ੍ਹਾਂ ਕੋਲੋਂ ਤੇਜ਼ ਹਥਿਆਰਾਂ ਫੜੇ ਗਏ। ਇਸ ਗਿਰੋਹ ਦਾ ਸਰਗਨਾ ਸੁਖਜੀਵਨ ਸ਼ਾਹ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਲੁੱਟ ਤੇ ਚੋਰੀ ਨੂੰ ਅੰਜਾਮ ਦਿੰਦੇ ਸਨ, ਜਿਸ ਤੋਂ ਬਾਅਦ ਨੰਬਰ ਪਲੇਟ ਬਦਲ ਕੇ ਉਨ੍ਹਾਂ ਨੂੰ ਸਸਤੇ ਮੁੱਲ 'ਤੇ ਵੇਚ ਦਿੰਦੇ ਸਨ। ਇਸ ਗਿਰੋਹ ਦੇ ਦੋ ਹੋਰ ਸਾਥੀ ਫਰਾਰ ਹਨ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
