ਪਾਖੰਡੀ ਮਾਤਾ ਨੇ ਕੁਝ ਇਸ ਤਰ੍ਹਾਂ ਸ਼ਰਧਾਲੂਆਂ ਨੂੰ ਲਗਾਇਆ ਲੱਖਾਂ ਦਾ ਚੂਨਾ, ਪੂਰਾ ਮਾਮਲਾ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ

Sunday, Aug 20, 2017 - 08:16 PM (IST)

ਪਾਖੰਡੀ ਮਾਤਾ ਨੇ ਕੁਝ ਇਸ ਤਰ੍ਹਾਂ ਸ਼ਰਧਾਲੂਆਂ ਨੂੰ ਲਗਾਇਆ ਲੱਖਾਂ ਦਾ ਚੂਨਾ, ਪੂਰਾ ਮਾਮਲਾ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ

ਭੀਖੀ — ਭੀਖੀ ਪੁਲਸ ਨੇ ਬਰਨਾਲਾ ਰੋਡ ਦੇ ਰਹਿਣ ਵਾਲੇ ਇਕ ਅਗਰਵਾਲ ਪਰਿਵਾਰ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਮਹਿਲਾ ਸਮੇਤ 5 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਮੁਤਾਬਕ ਸਥਾਨਕ ਵਾਰਡ ਨੰ. 1 ਨਿਵਾਸੀ ਤਰਸੇਮ ਲਾਲ ਪੁੱਤਰ ਸੀਤਾ ਰਾਮ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸ਼ਨੀ ਮੰਦਰ ਦੇ ਕੋਲ ਕਿਰਾਏ ਦੇ ਘਰ 'ਚ ਥੋੜੀ ਦੇਰ ਪਹਿਲਾਂ ਰਹਿਣ ਲੱਗੀ ਅਮਨਦੀਪ ਸ਼ਰਮਾ ਉਰਫ ਮਿੰਟੂ ਜੋ ਕਿ ਮਾਤਾ ਦੇ ਰੂਪ 'ਚ ਲੋਕਾਂ ਦਾ ਭਲਾ ਕਰਦੀ ਸੀ। ਉਸ ਦੇ ਕੋਲ ਸਾਡੇ ਪਰਿਵਾਰ ਦਾ ਵੀ ਆਣਾ-ਜਾਣਾ ਬਣ ਗਿਆ। ਉਕਤ ਮਾਤਾ ਆਪਣੇ ਪਰਿਵਾਰ ਸਮੇਤ ਰਹਿੰਦੀ ਸੀ ਤੇ ਇਕ ਯੂ. ਵੀ. ਦਾ ਰਹਿਣ ਵਾਲਾ ਮੌਲਵੀ ਵੀ ਉਸ ਦੇ ਨਾਲ ਸੀ। ਇਕ ਦਿਨ ਉਕਤ ਮਾਤਾ ਨੇ ਸਾਨੂੰ ਝਾਂਸਾ ਦਿੱਤਾ ਕਿ ਉਨ੍ਹਾਂ ਦੇ ਘਰ ਕੋਈ ਖਜ਼ਾਨਾ ਦੱਬਿਆ ਹੋਇਆ ਹੈ ਜੋ ਕਿ ਪੂਜਾ ਪਾਠ ਦੇ ਨਾਲ ਹੀ ਮਿਲਣਾ ਸਭੰਵ ਹੈ।
ਉਨ੍ਹਾਂ ਨੇ ਦੱਸਿਆ ਕਿ ਉਕਤ ਮਾਤਾ ਤੇ ਮੌਲਵੀ ਨੇ ਉਨ੍ਹਾਂ ਦੇ ਘਰ ਉਨ੍ਹਾਂ ਦਾ 23 ਤੋਲੇ ਸੋਨਾ 4 ਘੜਿਆ 'ਚ ਪਵਾ ਕੇ ਦਬਾ ਦਿੱਤਾ ਤੇ ਖੁਦ ਪੂਜਾ-ਪਾਠ ਕਰਨ ਲੱਗਾ। ਉਕਤ ਮਾਤਾ ਨੇ ਸਾਨੂੰ ਕਿਹਾ ਕਿ ਹੁਣ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਉਥੇ ਵੀ ਚੜ੍ਹਾਵਾ ਚੜਾਨਾ ਹੋਵੇਗਾ। ਉਸ ਤੋਂ ਬਾਅਦ ਉਕਤ ਮਾਤਾ ਮੈਨੂੰ ਤੇ ਮੇਰੀ ਧੀ ਦੀ ਸੱਸ ਨੂੰ ਲੈ ਕੇ ਨੈਣਾ ਦੇਵੀ, ਚਿੰਤਪੁਰਣੀ ਤੇ ਜਵਾਲਾ ਜੀ ਤੋਂ ਬਾਅਦ ਬਿਹਾਰ ਦੇ ਗਯਾ ਜੀ ਲੈ ਗਈ ਤੇ ਚੜ੍ਹਾਵੇ ਦੇ ਤੌਰ 'ਤੇ 6 ਲੱਖ ਰੁਪਏ ਨਕਦ ਲੈ ਲਏ। ਉਸ ਤੋਂ ਬਾਅਦ ਵਾਪਸੀ ਸਮੇਂ ਅਸੀਂ ਅੰਬਾਲਾ ਕੈਂਟ ਆ ਗਏ ਤੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ 'ਤੇ ਉਕਤ ਲੋਕ ਸਾਨੂੰ ਚਕਮਾ ਦੇ ਕੇ ਫਰਾਰ ਹੋ ਗਏ ਤੇ ਫਿਰ ਵਾਪਸ ਨਹੀਂ ਆਏ।
ਉਸ ਤੋਂ ਬਾਅਦ ਅਸੀਂ ਘਰ ਪਹੁੰਚ ਕੇ ਸਾਰੀ ਗੱਲ ਪਰਿਵਾਰ ਨੂੰ ਦੱਸੀ ਤਾਂ ਸਾਨੂੰ ਪਤਾ ਲੱਗਾ ਕਿ ਭੀਖੀ 'ਚ ਕਿਰਾਏ ਦੇ ਮਕਾਨ 'ਚ ਪਿਆ ਸਾਮਾਨ ਵੀ ਇਕ ਸਾਜਿਸ਼ ਤਹਿਤ ਚੁੱਕ ਕੇ ਲਿਜਾਇਆ ਜਾ ਚੁੱਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਲੁੱਟ ਦੀ ਖਬਰ ਭੀਖੀ ਪੁਲਸ  ਨੂੰ ਦਿੱਤੀ। ਭੀਖੀ ਪੁਲਸ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮਾਤਾ ਅਮਨਦੀਪ ਸ਼ਰਮਾ, ਉਸ ਦੇ ਪਤੀ ਜਸਪਾਲ ਚੰਦ ਸ਼ਰਮਾ, ਪੁੱਤਰ ਨੀਰਜ ਸ਼ਰਮਾ ਤੇ ਮੌਲਵੀ ਸ਼ਾਕਿਰ ਖਾਨ ਪੁੱਤਰ ਸ਼ਮੀਰ ਖਾਨ ਨਿਵਾਸੀ ਚਰਵਾਹਾ ਕਲਾਂ ਯੂ. ਪੀ. ਤੇ ਸੁਖਰਾਜ ਸਿੰਘ ਉਰਫ ਸੁੱਖਾ ਨਿਵਾਸੀ ਚਹੇੜੂ ਲੁਧਿਆਣਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News