ਭਾਖੜਾ ਨਹਿਰ ਕੋਲੋਂ ਧੀ ਦੀ ਚੁੰਨੀ ਤੇ ਕੜਾ ਮਿਲਣ ਨਾਲ ਸਹਿਮਿਆ ਪਰਿਵਾਰ, ਖ਼ੁਦਕੁਸ਼ੀ ਦਾ ਖਦਸ਼ਾ
Monday, Oct 12, 2020 - 11:28 AM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਭਰਤਗੜ੍ਹ ਦੀ ਇਕ ਮੁਟਿਆਰ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਕੀ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਭਰਤਗੜ੍ਹ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਭਤੀਜੀ ਅਰਸ਼ਦੀਪ ਕੌਰ (20) ਪੁੱਤਰੀ ਜਗਤਾਰ ਸਿੰਘ ਜੋ ਕਿ ਮੇਹਰ ਚੰਦ ਕਾਲਜ ਭਨੁਪਲੀ ਵਿਖੇ ਈ. ਟੀ. ਟੀ ਕੋਰਸ ਦੇ ਆਖਰੀ ਸਮੈਸਟਰ ਦੀ ਵਿਦਿਆਰਥਣ ਸੀ।
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ
ਪਿਛਲੇ ਕੁਝ ਦਿਨਾਂ ਤੋਂ ਉਹ ਘਰ 'ਚ ਚੁੱਪ-ਚੁੱਪ ਰਹਿ ਰਹੀ ਸੀ। 10 ਅਕਤੂਬਰ ਸਵੇਰ ਸਮੇਂ ਉਹ ਘਰ ਤੋਂ ਕਿਸੇ ਨੂੰ ਕੁਝ ਦੱਸੇ ਬਗੈਰ ਹੀ ਚਲੀ ਗਈ। ਜਦੋਂ ਉਹ ਘਰ ਵਾਪਸ ਨਾ ਆਈ ਤਾਂ ਸਾਡੇ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਭਰਤਗੜ੍ਹ ਨਜ਼ਦੀਕ ਭਾਖੜਾ ਨਹਿਰ ਦੇ ਡੋਲੇ (ਕਿਨਾਰੇ) ਉਪਰ ਉਸ ਦੀ ਚੁੰਨੀ ਅਤੇ ਹੱਥ 'ਚ ਪਾਇਆ ਹੋਇਆ ਕੜਾ ਬਰਾਮਦ ਹੋਇਆ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਲੜਕੀ ਨੇ ਨਹਿਰ 'ਚ ਛਾਲ ਨਾ ਮਾਰ ਦਿਤੀ ਹੋਵੇ, ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈ ਹੋਵੇਗੀ। ਉਸ ਨੇ ਅਜਿਹਾ ਫੈਸਲਾ ਕਿਉਂ ਕੀਤਾ ਇਹ ਭੇਦ ਬਰਕਾਰ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ (ਵੀਡੀਓ)