ਕੁੜੀ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਰੱਖਣ ’ਤੇ ਮਾਮਲਾ ਦਰਜ
Sunday, Dec 05, 2021 - 10:51 AM (IST)
![ਕੁੜੀ ਨੂੰ ਗੈਰ-ਕਾਨੂੰਨੀ ਹਿਰਾਸਤ ’ਚ ਰੱਖਣ ’ਤੇ ਮਾਮਲਾ ਦਰਜ](https://static.jagbani.com/multimedia/2021_12image_10_51_148049627fir.jpg)
ਸਮਾਣਾ (ਦਰਦ, ਅਸ਼ੋਕ) : ਸਦਰ ਪੁਲਸ ਅਧੀਨ ਪੈਂਦੇ ਪਿੰਡ ਦੀ ਲਾਪਤਾ 22 ਸਾਲਾ ਕੁੜੀ ਨੂੰ ਗੈਰ-ਕਾਨੂੰਨੀ ਢੰਗ ਨਾਲ ਆਪਣੀ ਹਿਰਾਸਤ ’ਚ ਰੱਖਣ ਦੇ ਮਾਮਲੇ ’ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਮਵੀਂ ਪੁਲਸ ਦੇ ਏ. ਐਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਕੁੜੀ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 1-2 ਦਸੰਬਰ ਦੀ ਅੱਧੀ ਰਾਤ ਨੂੰ ਉਸ ਦੀ ਪੁੱਤਰੀ ਘਰ ਤੋਂ ਲਾਪਤਾ ਹੋ ਗਈ।
ਕਾਫ਼ੀ ਭਾਲ ਦੇ ਬਾਵਜੂਦ ਨਾ ਮਿਲਣ ’ਤੇ ਪਿਤਾ ਵੱਲੋਂ ਉਸ ਦੀ ਪੁੱਤਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੀ ਹਿਰਾਸਤ ਵਿਚ ਰੱਖੇ ਜਾਣ ਦਾ ਸ਼ੱਕ ਜ਼ਾਹਰ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।