ਬੈਂਕ ’ਚੋਂ 25 ਲੱਖ 71 ਹਜ਼ਾਰ 250 ਰੁਪਏ ਲੁੱਟਣ ਵਾਲੇ ਗਿਰੋਹ ਦੀ ਭਾਲ ਜਾਰੀ

Friday, Oct 22, 2021 - 02:32 PM (IST)

ਬੈਂਕ ’ਚੋਂ 25 ਲੱਖ 71 ਹਜ਼ਾਰ 250 ਰੁਪਏ ਲੁੱਟਣ ਵਾਲੇ ਗਿਰੋਹ ਦੀ ਭਾਲ ਜਾਰੀ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਸਥਿਤ ਐਕਸਿਸ ਬੈਂਕ ਦੇ ਸਟ੍ਰਾਂਗ ਰੂਮ ਦਾ ਲਾਕ ਤੋੜ ਕੇ ਅਲਮਾਰੀ ਨੂੰ ਕੱਟ ਕੇ 25 ਲੱਖ 71 ਹਜ਼ਾਰ 250 ਰੁਪਏ ਚੋਰੀ ਕਰਕੇ ਲੈ ਜਾਣ ਵਾਲੇ ਚੋਰਾਂ ਦੀ ਪੁਲਸ ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਘੱਲ ਖੁਰਦ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਐਕਸਿਸ ਬੈਂਕ ਦੀ ਮੈਨੇਜਰ ਸੁਰਿੰਦਰ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਪੁਲਸ ਨੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਬੈਂਕ ਮੈਨੇਜਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ ਚੋਰ ਬੈਂਕ ਦੇ ਪਿੱਛੇ ਵਾਲੀ ਕੰਧ ਵਿਚ ਸੰਨ੍ਹ ਲਗਾ ਕੇ ਲੱਗੇ ਹੂਟਰ ਅਤੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਦੇ ਕਨੈਕਸ਼ਨ ਕੱਟ ਕੇ ਸਟ੍ਰਾਂਗ ਰੂਮ ਵਿਚ ਦਾਖਲ ਹੋ ਗਏ ਅਤੇ ਸਟ੍ਰਾਂਗ ਰੂਮ ਦਾ ਲਾਕ ਤੋੜ ਕੇ ਬੈਂਕ ਅੰਦਰ ਪਈ ਗੋਦਰੇਜ ਦੀ ਅਲਮਾਰੀ ਕੱਟ ਕੇ ਉਸ ਵਿਚੋਂ 25 ਲੱਖ 71 ਹਜ਼ਾਰ 250 ਰੁਪਏ ਚੋਰੀ ਕਰਕੇ ਲੈ ਗਏ।


author

Gurminder Singh

Content Editor

Related News