ਡਾਕਟਰ ’ਤੇ ਹਮਲਾ ਕਰਨ ਵਾਲੇ 7 ਗੈਂਗਸਟਰ ਗ੍ਰਿਫਤਾਰ

Tuesday, Jan 17, 2023 - 06:10 AM (IST)

ਡਾਕਟਰ ’ਤੇ ਹਮਲਾ ਕਰਨ ਵਾਲੇ 7 ਗੈਂਗਸਟਰ ਗ੍ਰਿਫਤਾਰ

ਬਠਿੰਡਾ (ਵਰਮਾ)-ਲੰਘੇ ਸ਼ਨੀਵਾਰ ਤਲਵੰਡੀ ਸਾਬੋ ਦੇ ਡਾਕਟਰ ਦਿਨੇਸ਼ ਬਾਂਸਲ ’ਤੇ ਹਮਲਾ ਕਰਨ ਵਾਲੇ 7 ਗੈਂਗਸਟਰਾਂ ਨੂੰ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ ’ਚ ਇਕ ਗੈਂਗਸਟਰ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹੀ ਬਾਕੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ 7 ਗਏ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਤੇ ਮਨਪ੍ਰੀਤ ਮੰਨਾ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ। ਮੁਲਜ਼ਮਾਂ ’ਚੋਂ ਇਕ ਪ੍ਰਦੀਪ ਸਿੰਘ ਉਕਤ ਘਟਨਾ ਦਾ ਮਾਸਟਰਮਾਈਂਡ ਹੈ ਅਤੇ ਗੈਂਗਸਟਰ ਮੰਨਾ ਦਾ ਕਰੀਬੀ ਰਿਸ਼ਤੇਦਾਰ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਦੀ ਗੋਲ਼ੀ ਲੱਗਣ ਨਾਲ ਮੌਤ

ਪ੍ਰੈੱਸ ਕਾਨਫਰੰਸ ਦੌਰਾਨ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਅਤੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਦੱਸਿਆ ਕਿ ਡਾਕਟਰ ਦਿਨੇਸ਼ ਬਾਂਸਲ ’ਤੇ ਹੋਏ ਹਮਲੇ ਦੀ ਜਾਂਚ ਕਰਦੇ ਹੋਏ ਪੁਲਸ ਦੀਆਂ ਜਾਂਚ ਟੀਮਾਂ ਨੇ ਐਤਵਾਰ ਨੂੰ ਕੁਝ ਸ਼ੱਕੀਆਂ ਦੀ ਸ਼ਨਾਖਤ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।ਐਤਵਾਰ ਦੇਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਕਿ ਡਾਕਟਰ ਦਿਨੇਸ਼ ’ਤੇ ਗੋਲ਼ੀ ਚਲਾਉਣ ਵਾਲਾ ਬੀਨੂੰ ਸਿੰਘ ਆਪਣੇ ਸਾਥੀਆਂ ਸਮੇਤ ਪਿੰਡ ਗੁਰੂਸਰ ਰੋਡ ਤਲਵੰਡੀ ਸਾਬੋ ਵਿਖੇ ਲੁਕਿਆ ਹੋਇਆ ਹੈ। ਬੀਤੀ ਦੇਰ ਰਾਤ ਜਦੋਂ ਪੁਲਸ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਉਥੇ ਪੁੱਜੀਆਂ ਤਾਂ ਬੀਨੂੰ ਸਿੰਘ ਨੇ ਪੁਲਸ ’ਤੇ ਗੋਲ਼ੀ ਚਲਾ ਦਿੱਤੀ। ਜਵਾਬੀ ਕਾਰਵਾਈ ’ਚ ਬੀਨੂੰ ਸਿੰਘ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਦਾ ਇਕ ਹੋਰ ਸਾਥੀ ਦਵਿੰਦਰ, ਜੋ ਨੇੜੇ ਲੁਕਿਆ ਹੋਇਆ ਸੀ, ਨੂੰ ਦੇਰ ਰਾਤ ਤੱਕ ਚੱਲੀ ਤਲਾਸ਼ੀ ਮੁਹਿੰਮ ਚਲਾਈ ਤਾਂ ਉਸ ਨੇ ਪੁਲਸ ਦੀ ਘੇਰਾਬੰਦੀ ਨੂੰ ਦੇਖਦੇ ਹੋਏ ਆਤਮਸਮਰਪਣ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਰਦੀ ਦੀਆਂ ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ

ਜਦੋਂ ਪੁਲਸ ਨੇ ਦਵਿੰਦਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਦੇ ਆਧਾਰ ’ਤੇ ਇਸ ਘਟਨਾ ਦੇ ਮਾਸਟਰਮਾਈਂਡ ਅਤੇ ਗੈਂਗਸਟਰ ਮੰਨਾ ਦੇ ਕਰੀਬੀ ਰਿਸ਼ਤੇਦਾਰ ਪ੍ਰਦੀਪ ਸਿੰਘ ਵਾਸੀ ਤਲਵੰਡੀ ਸਾਬੋ, ਬਲਵਿੰਦਰ ਸਿੰਘ ਉਰਫ ਬੱਬੂ ਵਾਸੀ ਜੱਸੀ ਚੌਕ ਬਠਿੰਡਾ, ਗੁਰਤੇਜ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਹਰਪਿੰਦਰ ਸ਼ਰਮਾ ਉਰਫ ਪਾਪੜ ਵਾਸੀ ਤਲਵੰਡੀ ਸਾਬੋ, ਸੁਖਪ੍ਰੀਤ ਸਿੰਘ ਉਰਫ ਦੀਨਾ ਵਾਸੀ ਤਲਵੰਡੀ ਸਾਬੋ ਨੂੰ ਡਸਟਰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਆਈ. ਜੀ. ਨੇ ਦੱਸਿਆ ਕਿ ਪੁਲਸ ਨੇ ਬੀਨੂੰ ਸਿੰਘ ਕੋਲੋਂ ਉਕਤ ਵਾਰਦਾਤ ’ਚ ਵਰਤਿਆ 315 ਬੋਰ ਦਾ ਅਸਲਾ ਬਰਾਮਦ ਕੀਤਾ ਹੈ, ਜਦਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ 12 ਬੋਰ ਦਾ ਅਸਲਾ ਡਸਟਰ ਗੱਡੀ ਸਮੇਤ ਬਰਾਮਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

 

 



 


author

Manoj

Content Editor

Related News