ਪੁਲਸ ਮੁਲਾਜ਼ਮ ਨੇ ਮੈਡੀਕਲ ਕਰਾਉਣ ਲਿਆਂਦੇ ਦੋਸ਼ੀਆਂ ਨੂੰ ਮਾਰੇ ਥੱਪੜ ਤੇ ਮੁੱਕੇ, ਵੀਡੀਓ ਵਾਇਰਲ

Friday, Jul 21, 2023 - 09:52 AM (IST)

ਪੁਲਸ ਮੁਲਾਜ਼ਮ ਨੇ ਮੈਡੀਕਲ ਕਰਾਉਣ ਲਿਆਂਦੇ ਦੋਸ਼ੀਆਂ ਨੂੰ ਮਾਰੇ ਥੱਪੜ ਤੇ ਮੁੱਕੇ, ਵੀਡੀਓ ਵਾਇਰਲ

ਲੁਧਿਆਣਾ (ਰਾਜ) : ਇੱਥੇ ਸਿਵਲ ਹਸਪਤਾਲ 'ਚ ਪੁਲਸ ਮੁਲਾਜ਼ਮਾਂ ਵੱਲੋਂ 2 ਦੋਸ਼ੀਆਂ ਨੂੰ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਸੀ ਪਰ ਇਸ ਦੌਰਾਨ ਜਨਤਾ ਦੇ ਵਿਚਕਾਰ ਹੀ ਇਕ ਪੁਲਸ ਮੁਲਾਜ਼ਮ ਦੋਸ਼ੀਆਂ ਨੂੰ ਕੁੱਟਣ ਲੱਗ ਪਿਆ। ਉਹ ਦੋਸ਼ੀਆਂ ਦੇ ਕਦੇ ਥੱਪੜ ਤਾਂ ਕਦੇ ਮੁੱਕੇ ਮਾਰ ਰਿਹਾ ਸੀ।

ਇਹ ਵੀ ਪੜ੍ਹੋ : Work Visa 'ਤੇ ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਾਧਾਨ! ਕਿਤੇ ਫਸ ਨਾ ਜਾਇਓ

ਉੱਥੇ ਖੜ੍ਹੇ ਇਕ ਵਿਅਕਤੀ ਨੇ ਸਾਰੀ ਘਟਨਾ ਆਪਣੇ ਮੋਬਾਇਲ 'ਚ ਕੈਦ ਕਰ ਲਈ, ਜੋ ਕਿ ਵਾਇਰਲ ਹੋ ਗਈ। ਪੁਲਸ ਮੁਲਾਜ਼ਮਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਦੋਸ਼ੀਆਂ ਨੂੰ ਮੈਡੀਕਲ ਕਰਵਾਉੁਣ ਲਈ ਲਿਆਏ ਸਨ ਪਰ ਉਨ੍ਹਾਂ ਨਾਲ ਕੁੱਟਮਾਰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੁਦਰਤੀ ਆਫ਼ਤ ਮਗਰੋਂ ਹੁਣ ਇਸ ਬਿਮਾਰੀ ਨੇ ਚੁੱਕਿਆ ਸਿਰ, 3 ਮਰੀਜ਼ ਪਾਜ਼ੇਟਿਵ

ਹਾਲਾਂਕਿ ਵੀਡੀਓ 'ਚ ਸਾਫ਼ ਤੌਰ 'ਤੇ ਪੁਲਸ ਮੁਲਾਜ਼ਮ ਦੋਸ਼ੀਆਂ ਨੂੰ ਮਾਰਦੇ ਹੋਏ ਦਿਖਾਈ ਦੇ ਰਿਹਾ ਸੀ। ਉਧਰ ਸਿਵਲ ਹਸਪਤਾਲ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਇਲਾਕੇ ਦਾ ਮਾਮਲਾ ਨਹੀਂ ਹੈ। ਪੁਲਸ ਮੁਲਾਜ਼ਮ ਕਿਸੇ ਹੋਰ ਥਾਣੇ ਨਾਲ ਸਬੰਧਿਤ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News