ਖ਼ਾਕੀ ਹੋਈ ਦਾਗ਼ਦਾਰ, ਸਵੇਰੇ ਪੁਲਸ ਦੀ ਡਿਊਟੀ, ਸੂਰਜ ਢਲਦੇ ਹੀ ਬਣ ਜਾਂਦਾ ਸੀ ਲੁਟੇਰਾ
Saturday, Nov 26, 2022 - 02:02 AM (IST)
ਫਿਲੌਰ (ਭਾਖੜੀ)-ਪੁਲਸ ਮੁਲਾਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹ ਜਾਂਦੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ। ਲੋਕਾਂ ਨੇ ਫੜ ਕੇ ਛਿੱਤਰ-ਪਰੇਡ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਉਕਤ ਪੁਲਸ ਮੁਲਾਜ਼ਮ ਦੇ 2 ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਮਿਲੀ ਸੂਚਨਾ ਮੁਤਾਬਕ ਅੱਜ ਸ਼ਾਮ 6 ਵਜੇ ਮਹਿਲਾ ਕੁਲਵਿੰਦਰ ਕੌਰ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਛੁੱਟੀ ਕਰਵਾ ਕੇ ਘਰ ਲਿਜਾ ਰਹੀ ਸੀ। ਔਰਤ ਦੇ ਮੁਤਾਬਕ ਜਿਉਂ ਹੀ ਉਹ ਨੂਰਮਹਿਲ ਰੋਡ ਨੇੜੇ ਪੁੱਜੀ ਤਾਂ ਪਿੱਛੋਂ 3 ਲੋਕਾਂ ਨੇ ਉਸ ਨੂੰ ਫੜ ਕੇ ਜਬਰਨ ਉਸ ਦੇ ਕੰਨਾਂ ’ਚ ਪਹਿਨੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ। ਔਰਤ ਵੱਲੋਂ ਰੌਲਾ ਪਾਉਣ ’ਤੇ ਰਾਹ ਜਾਂਦੇ ਲੋਕ ਜਿਉਂ ਹੀ ਉਥੇ ਪੁੱਜੇ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਲੁਟੇਰਾ ਕੋਈ ਹੋਰ ਨਹੀਂ, ਪੁਲਸ ਕਾਂਸਟੇਬਲ ਦੀ ਵਰਦੀ ’ਚ ਖੁਦ ਸਿਪਾਹੀ ਸੀ।
ਇਹ ਖ਼ਬਰ ਵੀ ਪੜ੍ਹੋ : ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ
ਲੋਕਾਂ ਨੇ ਹਿੰਮਤ ਕਰ ਕੇ ਜਦੋਂ ਸਿਪਾਹੀ ਨੂੰ ਫੜਿਆ ਤਾਂ ਔਰਤ ਨੇ ਦੱਸਿਆ ਕਿ ਇਸੇ ਪੁਲਸ ਮੁਲਾਜ਼ਮ ਨੇ ਉਸ ਦੀਆਂ ਵਾਲੀਆਂ ਉਤਾਰੀਆਂ ਹਨ ਤਾਂ ਲੋਕਾਂ ਨੇ ਉਨ੍ਹਾਂ ਦੀ ਛਿੱਤਰ-ਪਰੇਡ ਸ਼ੁਰੂ ਕਰ ਦਿੱਤੀ। ਮੌਕੇ ਤੋਂ ਉਸ ਦੇ 2 ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਉਕਤ ਪੁਲਸ ਮੁਲਾਜ਼ਮ ਜਿਸ ਦਾ ਨਾਂ ਸਿਪਾਹੀ ਗੋਬਿੰਦ ਸੀ, ਉਸ ਨੂੰ ਲੋਕਾਂ ਨੇ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ। ਪੀੜਤ ਔਰਤ ਅਤੇ ਲੋਕਾਂ ਦਾ ਕਹਿਣਾ ਸੀ ਕਿ ਮੌਕੇ ਤੋਂ ਜੋ ਲੁਟੇਰੇ ਪੁਲਸ ਮੁਲਾਜ਼ਮ ਦੇ ਸਾਥੀ ਭੱਜਣ ’ਚ ਕਾਮਯਾਬ ਹੋ ਗਏ, ਉਹ ਵੀ ਪੁਲਸ ਵਾਲੇ ਹੀ ਹਨ। ਪੁਲਸ ਥਾਣੇ ’ਚ ਮੌਜੂਦ ਔਰਤ ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਰਾਖੇ ਹੀ ਲੁਟੇਰੇ ਬਣ ਲੱਗ ਜਾਣ ਤਾਂ ਆਮ ਲੋਕ ਕਿੱਥੇ ਜਾਣਗੇ। ਉੱਥੇ ਖੜ੍ਹੀ ਆਮ ਜਨਤਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਵੇਰੇ ਇਹ ਪੁਲਸ ਮੁਲਾਜ਼ਮ ਵਰਦੀ ਪਹਿਨ ਕੇ ਆਮ ਜਨਤਾ ਦੀ ਸੇਵਾ ਕਰਨ ਦਾ ਫਰਜ਼ ਨਿਭਾਉਂਦੇ ਹਨ ਅਤੇ ਸੂਰਜ ਢਲਦੇ ਹੀ ਉੱਥੇ ਪੁਲਸ ਵਰਦੀ ’ਚ ਲੁਟੇਰੇ ਬਣ ਕੇ ਸਾਡੀਆਂ ਔਰਤਾਂ ਨੂੰ ਲੁੱਟਦੇ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ : ਕੁੱਲ੍ਹੜ ਪਿੱਜ਼ਾ ਵਾਲਿਆਂ ’ਤੇ ਦਰਜ ਕੇਸ ਨੂੰ ਲੈ ਕੇ ਮਜੀਠੀਆ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਇਸ ਸਬੰਧੀ ਜਦੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਗੰਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਡਿਊਟੀ ’ਤੇ ਕਿਤੇ ਬਾਹਰ ਹਨ, ਜਿਉਂ ਹੀ ਉਹ ਥਾਣੇ ਪੁੱਜਦੇ ਹਨ, ਉਹ ਅਜਿਹੇ ਪੁਲਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨਗੇ, ਜਿਨ੍ਹਾਂ ਨੇ ਕਾਨੂੰਨ ਹੱਥ ’ਚ ਲੈਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪੁਲਸ ਮੁਲਾਜ਼ਮਾਂ ਦੀ ਬਦੌਲਤ ਹੀ ਲੋਕਾਂ ਦਾ ਪੁਲਸ ਤੋਂ ਭਰੋਸਾ ਉੱਠ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਮੁਲਾਜ਼ਮ ਨੂੰ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕੀਤਾ ਹੈ, ਉਸ ਦਾ ਨਾਂ ਸਿਪਾਹੀ ਗੋਬਿੰਦ ਕੁਮਾਰ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਵਿਖੇ ਪਹਿਲੀ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਬਣ ਚੁੱਕੈ ਖੰਡਰ