50 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ 3 ਵਿਅਕਤੀ ਕਾਬੂ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

Saturday, Oct 30, 2021 - 03:41 PM (IST)

50 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ 3 ਵਿਅਕਤੀ ਕਾਬੂ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ ਤਨੇਜਾ): ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਬੀਤੀ 20 ਅਕਤੂਬਰ ਨੂੰ ਇੱਕ ਵਿਧਵਾ ਮਹਿਲਾ ਤੋਂ ਫਿਰੌਤੀ ਮੰਗਣ ਦੇ ਦਰਜ ਕੀਤੇ ਗਏ ਮਾਮਲੇ ਨੂੰ ਅੱਜ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਤਕਨੀਕੀ ਸਹਾਇਤਾ ਨਾਲ ਪੁਲਸ ਵੱਲੋਂ ਸੁਲਝਾਏ ਇਸ ਕੇਸ ਵਿਚ ਸਾਹਮਣੇ ਆਇਆ ਕਿ ਇਨ੍ਹਾਂ 3 ਵਿਅਕਤੀਆਂ ਦਾ ਇੱਕ ਦੋਸਤ ਜੋ ਦੁਬਈ ਵਿਖੇ ਰਹਿ ਰਿਹਾ ਫਿਰੌਤੀ ਦੀ ਮੰਗ ਲਈ ਦੁਬਈ ਤੋਂ ਫੋਨ ਕਰਦਾ ਸੀ। 

ਇਹ ਵੀ ਪੜ੍ਹੋ :ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ

ਦੱਸਣਯੋਗ ਹੈ ਕਿ 20 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਵਿਚ ਇੱਕ ਮਾਮਲਾ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਦੀ ਵਾਸੀ ਇੱਕ ਵਿਧਵਾ ਮਹਿਲਾ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਸੀ, ਇਸ ਵਿਚ ਇਹ ਮਹਿਲਾ ਜੋ ਇੱਕ ਪੋਲੀਕਲੀਨਿਕ ਦੀ ਮਾਲਕ ਹੈ ਨੇ ਦੱਸਿਆ ਸੀ ਕਿ ਉਸ ਤੋਂ ਫੋਨ ਰਾਹੀਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ’ਚ ਅੱਜ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਇੱਕ ਗੈਂਗ ਕੰਮ ਕਰ ਰਿਹਾ ਸੀ ਅਤੇ ਜੋ ਵਿਅਕਤੀ ਇਨ੍ਹਾਂ ਦੇ ਕਹਿਣ ’ਤੇ ਫਿਰੌਤੀ ਮੰਗਦਾ ਸੀ ਉਹ ਦੁਬਈ ਵਿਖੇ ਰਹਿ ਰਿਹਾ ਹੈ। ਪੁਲਸ ਨੂੰ ਇਸ ਮਾਮਲੇ ਵਿਚ ਹੋਰ ਵੀ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਅਤੇ ਡੂੰਘਾਈ ਨਾਲ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ ਪਰਮਿੰਦਰ ਢੀਂਡਸਾ ਦੀ ਕੈਪਟਨ ਨੂੰ ਸਲਾਹ, 'ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਪਿੱਛੇ ਹੋ ਜਾਣਾ ਚਾਹੀਦੈ'

ਐੱਸ.ਐੱਸ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦਾ ਮੁੱਖ ਕਥਿਤ ਦੋਸ਼ੀ ਪਿੰਡ ਸੋਥਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਬੂਟਾ ਸਿੰਘ ਹੈ ਅਤੇ ਉਸ ਨਾਲ ਦੋ ਹੋਰ ਕਥਿਤ ਦੋਸ਼ੀ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਗਿੱਲ ਦੇ ਵਾਸੀ ਹਨ।ਇਹ ਤਿੰਨੋਂ ਆਪਸ ਵਿਚ ਮਿੱਤਰ ਹਨ। ਬੂਟਾ ਸਿੰਘ ਦੇ ਬੱਚਿਆਂ ਦਾ ਜਨਮ ਉਸੇ ਪੋਲੀਕਲੀਨਿਕ ਵਿਚ ਹੋਇਆ ਜਿਸ ਦੀ ਮਾਲਕਣ ਤੋਂ ਫਿਰੌਤੀ ਮੰਗੀ ਗਈ। ਬੂਟਾ ਸਿੰਘ ਨੇ ਇਸ ਮਾਮਲੇ ਵਿਚ ਰੈਕੀ ਕਰਕੇ ਪਿੰਡ ਗਿੱਲ ਵਾਸੀ ਦੋਵੇਂ ਆਪਣੇ ਦੋਸਤਾਂ ਰਾਮੇ ਅਤੇ ਸੱਤੇ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਦਾ ਇੱਕ ਮਿੱਤਰ ਕਾਲਾ ਜੋ ਕਿ ਦੁਬਈ ਰਹਿੰਦਾ ਹੈ, ਉਸ ਨਾਲ ਗੱਲਬਾਤ ਕੀਤੀ ਗਈ। ਦੁਬਈ ਤੋਂ ਕਾਲੇ ਨੇ 50 ਲੱਖ ਦੀ ਫਿਰੌਤੀ ਦੀ ਮੰਗ ਲਈ ਉਸ ਜਨਾਨੀ ਪਰਮਜੀਤ ਕੌਰ ਨੂੰ ਫੋਨ ਕੀਤਾ ਗਿਆ।

ਇਹ ਵੀ ਪੜ੍ਹੋ ਭਵਾਨੀਗੜ੍ਹ 'ਚ ਮੁੱਖ ਮੰਤਰੀ ਚੰਨੀ ਤੇ ਕੈਬਨਿਟ ਮੰਤਰੀ ਸਿੰਗਲਾ ਦੇ ਪੋਸਟਰਾਂ ’ਤੇ ਮਲੀ ਕਾਲ਼ਖ, ਜਾਣੋ ਵਜ੍ਹਾ

ਪੁਲਸ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਇਸ ਸਬੰਧੀ ਤਕਨੀਕੀ ਸਹਾਇਤਾ ਰਾਹੀਂ ਸਾਰੇ ਮਾਮਲੇ ਨੂੰ ਸੁਲਝਾ ਕੇ ਫ਼ਿਲਹਾਲ ਬੂਟਾ ਸਿੰਘ ਵਾਸੀ ਸੋਥਾ ਅਤੇ ਪਿੰਡ ਗਿੱਲ ਵਾਸੀ ਰਾਮਜੀਤ ਸਿੰਘ ਰਾਮਾ ਅਤੇ ਗੁਰਪ੍ਰੀਤ ਸਿੰਘ ਸੱਤੋਂ ਨੂੰ ਕਾਬੂ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਵਿਚ ਇਹ ਮੰਨਿਆ ਕਿ ਇਹ ਕੰਮ ਉਹ ਲਾਲਚ ਵਿਚ ਆ ਕੇ ਕਰਦੇ ਸਨ ਅਤੇ ਦੁਬਈ ਤੋਂ ਉਨ੍ਹਾਂ ਦਾ ਮਿੱਤਰ ਸਵਰਨਪ੍ਰੀਤ ਸਿੰਘ ਕਾਲਾ ਉਨ੍ਹਾਂ ਲਈ ਫਿਰੌਤੀ ਲਈ ਫੋਨ ਕਰਦਾ ਸੀ। ਐੱਸ.ਐੱਸ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਪ੍ਰੈਸ ਕਾਨਫਰੰਸ ਦੌਰਾਨ ਐੱਸ.ਪੀ.ਡੀ. ਰਾਜਪਾਲ ਸਿੰਘ ਹੁੰਦਲ, ਡੀ.ਐੱਸ.ਪੀ. ਅਮਰਜੀਤ ਸਿੰਘ, ਐੱਸ.ਐੱਚ.ਓ. ਥਾਣਾ ਸਿਟੀ ਮੋਹਨ ਲਾਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਬੱਸ ਨਾਲ ਸਕੂਟਰੀ ਦੀ ਟੱਕਰ 'ਚ 20 ਸਾਲਾ ਕੁੜੀ ਦੀ ਮੌਤ, 3 ਦਿਨਾਂ ਬਾਅਦ ਜਾਣਾ ਸੀ ਕੈਨੇਡਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Shyna

Content Editor

Related News