ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ

Friday, Dec 01, 2023 - 06:32 PM (IST)

ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ

ਗੁਰਦਾਸਪੁਰ (ਹਰਮਨ)- 2 ਦਸੰਬਰ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਵਿਕਾਸ ਕ੍ਰਾਂਤੀ ਰੈਲੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਲਸ ਵੱਲੋਂ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਭਲਕੇ 2 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਉਪ ਪ੍ਰਧਾਨ ਸ਼ਹਿਰੀ ਕਲਸੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟ੍ਰੈਫ਼ਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨਜ਼ਦੀਕ ਸੈਦ ਮੁਬਾਰਕ ਪਿੰਡ ਤੋਂ ਸ੍ਰੀ ਹਰਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡੇ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ।

 ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲੀ ਪੁੱਲ ਵਾਇਆ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਜਾਣ ਵਾਲੇ ਹਲਕੇ ਵਾਹਨਾਂ ਨੂੰ ਬੱਬਰੀ ਬਾਈਪਾਸ ਤੋਂ ਨਬੀਪੁਰ ਤੋਂ ਬਹਿਰਾਮਪੁਰ ਵਾਇਆ ਦੀਨਾਨਗਰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਹੈਵੀ ਟ੍ਰੈਫ਼ਿਕ ਨੂੰ ਮਲਕਪੁਰ ਚੌਂਕ ਤੋਂ ਵਾਇਆ ਮੁਕੇਰੀਆਂ, ਟਾਂਡਾ, ਬਟਾਲਾ ਤੋਂ ਅੰਮ੍ਰਿਤਸਰ ਨੂੰ ਡਾਈਵਰਟ ਕੀਤਾ ਗਿਆ ਹੈ।

 ਇਹ ਵੀ ਪੜ੍ਹੋ-  ਇੰਗਲੈਂਡ ਤੋਂ ਪਰਤੇ ਇਕਲੌਤੇ ਪੁੱਤ ਨੇ ਗਲ਼ ਲਾਈ ਮੌਤ, ਮਾਂ ਨੇ ਦੱਸਿਆ ਹੈਰਾਨੀਜਨਕ ਸੱਚ

ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹਲਕੇ ਵਾਹਨਾਂ ਦੀ ਟ੍ਰੈਫ਼ਿਕ ਨੂੰ ਝੰਡੇ ਚੱਕ ਤੋਂ ਪਨਿਆੜ ਰੋਡ ਵਾਇਆ ਗੁਰਦਾਸਪੁਰ ਸਿਟੀ ਡਾਈਵਰਟ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਗੁਰਦਾਸਪੁਰ ਹੈਵੀ ਟ੍ਰੈਫ਼ਿਕ ਨੂੰ ਮੁਕੇਰੀਆਂ ਤੋਂ ਵਾਇਆ ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਹੈਵੀ ਟ੍ਰੈਫ਼ਿਕ ਨੂੰ ਘੁਮਾਣ ਤੋਂ ਬਟਾਲਾ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਅੰਮ੍ਰਿਤਸਰ ਦੀ ਹੈਵੀ ਟ੍ਰੈਫ਼ਿਕ ਨੂੰ ਬੱਬਰੀ ਬਾਈਪਾਸ ਤੋਂ ਅੰਮ੍ਰਿਤਸਰ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਪਠਾਨਕੋਟ ਦੀ ਹੈਵੀ ਟ੍ਰੈਫ਼ਿਕ ਨੂੰ ਹਰਦੋਛੰਨੀ ਰੋਡ ਤੋਂ ਦੀਨਾਨਗਰ, ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਗੁਰਦਾਸਪੁਰ ਹਲਕੇ ਵਾਹਨਾਂ ਦੀ ਟ੍ਰੈਫ਼ਿਕ ਨੂੰ ਪਰਮਾਨੰਦ, ਦੀਨਾਨਗਰ, ਬਹਿਰਾਮਪੁਰ ਤੋਂ ਬੱਬਰੀ ਬਾਈਪਾਸ ਡਾਈਵਰਟ ਕੀਤਾ ਗਿਆ ਹੈ। ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀ ਦੇ ਮੱਦੇਨਜ਼ਰ ਬਦਲਵੇ ਰੂਟਾਂ ਦਾ ਇਸਤੇਮਾਲ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News