ਪੁਲਸ ਨੇ ਕੰਧਾਂ ''ਤੇ ਲਿਖੇ ਖਾਲਿਸਤਾਨੀ ਨਾਅਰੇ ਮਿਟਾਏ

11/13/2017 1:37:45 AM

ਮਾਹਿਲਪੁਰ, (ਜ.ਬ.)- ਮਾਹਿਲਪੁਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਬਾਹੋਵਾਲ ਪੁਲ ਨਜ਼ਦੀਕ ਇਕ ਕਮਰੇ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਅਰਿਆਂ ਸਬੰਧੀ 'ਜਗ ਬਾਣੀ' ਵਿਚ ਛਪੀ ਖ਼ਬਰ ਪੜ੍ਹ ਕੇ ਪੁਲਸ ਵਿਭਾਗ ਤੁਰੰਤ ਹਰਕਤ ਵਿਚ ਆਇਆ ਅਤੇ ਉਨ੍ਹਾਂ ਪੇਂਟ ਨਾਲ ਨਾਅਰੇ ਮਿਟਾ ਦਿੱਤੇ।      
ਜ਼ਿਕਰਯੋਗ ਹੈ ਕਿ ਉਕਤ ਖ਼ਬਰ 'ਜਗ ਬਾਣੀ' ਵਿਚ 'ਖਾਲਿਸਤਾਨੀ ਨਾਅਰੇ ਕੰਧਾਂ 'ਤੇ ਲਿਖਣਾ ਮੁੜ ਕਾਲਾ ਦੌਰ ਪਰਤਣ ਦੇ ਸੰਕੇਤ' ਸਿਰਲੇਖ ਹੇਠ ਛਪੀ ਸੀ।


Related News