ਕਿਸਾਨ ਨੇ ਪੁਲਸ ਵਿਭਾਗ ''ਤੇ ਲਾਏ ਕਾਰਵਾਈ ਨਾ ਕਰਨ ਦੇ ਦੋਸ਼

06/21/2018 3:33:26 AM

ਬਠਿੰਡਾ(ਸੁਖਵਿੰਦਰ)-ਇਕ ਕਿਸਾਨ ਵੱਲੋਂ ਪੁਲਸ ਵਿਭਾਗ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੂੰ ਮੰਗ-ਪੱਤਰ ਸੌਂਪ ਕੇ ਇਨਾਸਾਫ਼ ਦੀ ਮੰਗ ਕੀਤੀ ਹੈ। ਪ੍ਰੈੱਸ ਕਲੱਬ ਵਿਖੇ ਜਾਣਕਾਰੀ ਦਿੰਦਿਆਂ ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਉਸਦੀ ਪਿੰਡ ਚਨਾਰਥਲ ਵਿਖੇ ਜ਼ਮੀਨ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਆਪਣੀ ਜ਼ਮੀਨ ਪਿੰਡ ਦੇ ਕਿਸਾਨਾਂ ਨੂੰ ਹਿੱਸੇ 'ਤੇ ਵਾਹੁਣ ਲਈ ਦਿੰਦਾ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਪਿੰਡ ਦੇ ਹੀ ਇਕ ਕਿਸਾਨ ਨੇ ਉਸ ਦੇ ਖੇਤ ਨੂੰ ਜਾਂਦੇ ਸਰਕਾਰੀ ਰਸਤੇ 'ਤੇ ਕਬਜ਼ਾ ਕਰ ਕੇ ਉਸ ਨੂੰ ਆਪਣੀ ਜ਼ਮੀਨ ਵਿਚ ਮਿਲਾ ਲਿਆ। ਇਸ ਤੋਂ ਬਾਅਦ ਜਦੋਂ ਉਹ ਆਪਣੇ ਖੇਤ ਨੂੰ ਜਾਣ ਲੱਗਾ ਤਾਂ ਉਸ ਨੂੰ ਰੋਕ ਦਿੱਤਾ ਗਿਆ। ਕਿਸਾਨ ਨੇ ਦੋਸ਼ ਲਾਇਆ ਕਿ ਉਹ ਇਸਦੀ ਸ਼ਿਕਾਇਤ ਥਾਣਾ ਕੋਟਫੱਤਾ ਵਿਖੇ ਵੀ ਦੇ ਚੁੱਕੇ ਹਨ ਪਰ ਪੁਲਸ ਵੱਲੋਂ ਅਜੇ ਤੱਕ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਿਸਾਨ ਨਛੱਤਰ ਸਿੰਘ ਨੇ ਰੋਸ ਜਤਾਇਆ ਕਿ ਉਹ ਉਕਤ ਜ਼ਮੀਨ ਦੀ ਮਿਣਤੀ ਲਈ ਤਹਿਸੀਲਦਾਰ, ਕਾਨੂੰਨਗੋ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨ ਨੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਹੈ।


Related News