ਲਾਡੋਵਾਲ ਪੁਲਸ ਨੇ ਚਿੱਟਾ ਵੇਚਣ ਵਾਲਿਆਂ ''ਤੇ ਕੱਸਿਆ ਸ਼ਿਕੰਜਾ

Friday, Mar 30, 2018 - 04:21 AM (IST)

ਲਾਡੋਵਾਲ(ਰਵੀ)-ਪੁਲਸ ਕਮਿਸ਼ਨਰ ਲੁਧਿਆਣਾ, ਏ. ਡੀ. ਸੀ. ਪੀ. ਮੈਡਮ ਗੁਰਪ੍ਰੀਤ ਕੌਰ ਪੁਰਵਾਲ ਦੇ ਹੁਕਮਾਂ ਅਨੁਸਾਰ ਪਿੰਡ ਤਲਵੰਡੀ ਕਲਾਂ ਵਿਖੇ ਲੋਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਚਿੱਟਾ ਵੇਚਣ ਵਾਲਿਆਂ ਖਿਲਾਫ ਲਾਡੋਵਾਲ ਪੁਲਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਸਵੇਰੇ ਪਿੰਡ ਤਲਵੰਡੀ ਕਲਾਂ ਵਿਖੇ ਥਾਣਾ ਲਾਡੋਵਾਲ ਦੇ ਮੁਖੀ ਵਰਿੰਦਰਪਾਲ ਸਿੰਘ ਨੇ ਵਿਸ਼ੇਸ਼ ਨਾਕਾ ਲਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਅਤੇ ਚਿਤਾਵਨੀ ਦਿੰਦਿਆਂ ਉਨ੍ਹਾਂ ਨੂੰ ਜਾਗਰੂਕ ਕੀਤਾ ਕਿ ਚਿੱਟਾ ਇਕ ਘਾਤਕ ਮਾਰੂ ਨਸ਼ਾ ਹੈ, ਜਿਸ ਨੂੰ ਪੀਣ ਨਾਲ ਕਈ ਘਰ ਬਰਬਾਦ ਹੋ ਚੁੱਕੇ ਹਨ ਅਤੇ ਇਹ ਨਸ਼ਾ ਮਹਿੰਗਾ ਹੋਣ ਕਾਰਨ ਜਦੋਂ ਜੇਬ ਵਿਚ ਪੈਸਾ ਨਹੀਂ ਰਹਿੰਦਾ ਤਾਂ ਵਿਅਕਤੀ ਚੋਰੀਆਂ ਤੇ ਲੁੱਟਾਂ-ਖੋਹਾਂ ਕਰਦਾ ਹੋਇਆ ਅਪਰਾਧ ਦਾ ਰਸਤਾ ਅਖਤਿਆਰ ਕਰਦਾ ਹੈ। ਉਨ੍ਹਾਂ ਚਿੱਟਾ ਪੀਣ ਵਾਲਿਆਂ ਨੂੰ ਅਪੀਲ ਕੀਤੀ ਕਿ ਇਸ ਮਾਰੂ ਨਸ਼ੇ ਨੂੰ ਤਿਆਗ ਕੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਚੰਗੇ ਕੰਮ ਕਰੋ। ਉਨ੍ਹਾਂ ਨੇ ਸਮੱਗਲਰਾਂ ਨੂੰ ਚਿਤਾਵਨੀ ਦਿੱਤੀ ਕਿ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਚਿੱਟੇ ਦੇ ਖਿਲਾਫ ਸ਼ਿਕਾਇਤ ਆਈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News