ਪੁਲਸ ਕਮਾਂਡਰ ਨਰੇਸ਼ ਡੋਗਰਾ ਤੇ ਨਾਇਬ ਤਹਿਸੀਲਦਾਰ 'ਤੇ ਹਮਲਾ (ਵੀਡੀਓ)

01/04/2019 4:10:30 PM

ਹੁਸ਼ਿਆਰਪੁਰ (ਅਮਰੀਕ ਕੁਮਾਰ)—ਫਿਲੌਰ ਪੁਲਸ ਟ੍ਰੇਨਿੰਗ ਸੈਂਟਰ 'ਚ ਕਮਾਂਡਰ ਦੇ ਅਹੁਦੇ 'ਤੇ ਤਾਇਨਾਤ ਨਰੇਸ਼ ਡੋਗਰਾ ਨਾਇਬ ਤਹਿਸੀਲਦਾਰ ਟਾਂਡਾ ਤੇ ਉਨ੍ਹਾਂ ਦੇ ਸਾਥੀਆਂ 'ਤੇ ਦਰਜਨ ਦੇ ਕਰੀਬ ਲੋਕਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ੇਰੇ ਇਲਾਜ ਵਿਵੇਕ ਕੌਸ਼ਲ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਉਨ੍ਹਾਂ 'ਤੇ ਚਾਰ ਫਾਇਰ ਵੀ ਦਾਗੇ ਗਏ। 

ਮਿਲੀ ਜਾਣਕਾਰੀ ਮੁਤਾਬਕ ਚਿੰਤਪੂਰਨੀ ਰੋਡ 'ਤੇ ਸਥਿਤ ਇਕ ਨਿੱਜੀ ਹੋਟਲ ਦੇ ਪਾਰਟਨਰ ਨਾਲ ਵਿਵੇਕ ਕੌਸ਼ਲ ਦਾ ਝਗੜਾ ਚੱਲ ਰਿਹਾ ਹੈ। ਇਸ ਦੌਰਾਨ ਉਹ ਆਪਣੇ ਦੋਸਤ ਫਲੋਰ ਪੁਲਸ ਟ੍ਰੇਨਿੰਗ ਸੈਂਟਰ ਦੇ ਕਮਾਂਡਰ ਨਰੇਸ਼ ਡੋਗਰਾ ਟਾਂਡਾ 'ਚ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨਾਲ ਆਪਣੇ ਪੁੱਤਰ ਦੇ ਵਿਦੇਸ਼ ਜਾਣ ਦੀ ਖੁਸ਼ੀ 'ਚ ਪਾਰਟੀ ਦੇਣ ਆਏ ਹੋਏ ਸਨ, ਜਿਵੇਂ ਹੀ ਉਹ ਪਾਰਟੀ ਕਰਕੇ ਉਹ ਬਾਹਰ ਨਿਕਲੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ 'ਚ ਕਮਾਂਡਰ ਨਰੇਸ਼ ਡੋਗਰਾ ਉਨ੍ਹਾਂ ਦੇ ਗਨਮੈਨ ਤਹਿਸੀਲਦਾਰ ਮਨਜੀਤ ਸਿੰਘ ਅਤੇ ਵਿਵੇਕ ਕੌਸ਼ਲ ਜ਼ਖਮੀ ਹੋ ਗਏ। ਦੋਸ਼ੀਆਂ ਨੇ ਉਨ੍ਹਾਂ ਦੀਆਂ ਗੱਡੀਆਂ 'ਤੇ ਪਥਰਾਅ ਅਤੇ ਹਵਾਈ ਫਾਇਰ ਵੀ ਕੀਤੇ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਪਹੁੰਚੇ ਸਦਰ ਥਾਣੇ ਦੇ ਐੱਸ.ਐੱਚ.ਓ. ਕੇਵਲ ਸਿੰਘ ਮੁਤਾਬਕ ਹੋਟਲ 'ਚ ਕੁਝ ਲੋਕਾਂ ਨੇ ਝਗੜਾ ਕੀਤਾ ਹੈ, ਜਿਸ ਦੇ ਸਬੰਧ 'ਚ ਤਫਤੀਸ਼ ਕੀਤੀ ਜਾ ਰਹੀ ਹੈ। ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News