''ਚਿੱਟੇ ਵਾਲੀ ਭਾਬੀ'' ''ਤੇ ਪੁਲਸ ਦੀ ਵੱਡੀ ਕਾਰਵਾਈ, ਨੈੱਟਵਰਕ ਤੋੜਨ ਲਈ ਕੱਸਿਆ ਸ਼ਿਕੰਜਾ

05/29/2020 6:42:55 PM

ਲੁਧਿਆਣਾ (ਰਾਜ) : ਸਿਰਦਰਦ ਬਣੀ  ਸਮੱਗਲਰ ਬੀਬੀ ਚਿੱਟੇ ਵਾਲੀ ਭਾਬੀ ਦਾ ਨੈੱਟਵਰਕ ਤੋੜਨ 'ਚ ਥਾਣਾ ਡਾਬਾ ਦੀ ਪੁਲਸ ਕੁੱਝ ਹੱਦ ਤੱਕ ਕਾਮਯਾਬ ਹੋ ਚੁੱਕੀ ਹੈ। ਉਸ ਦੇ ਪਤੀ ਨੂੰ ਕਾਬੂ ਕਰਨ ਤੋਂ ਬਾਅਦ ਹੁਣ ਉਸ ਦੇ ਭਰਾ ਨੂੰ ਵੀ ਪੁਲਸ ਨੇ ਦਬੋਚ ਲਿਆ ਹੈ। ਫੜਿਆ ਗਿਆ ਮੁਲਜ਼ਮ ਹਰਪ੍ਰੀਤ ਸਿੰਘ ਉੱਰਫ ਬਿੱਤੂ ਹੈ, ਜੋ ਕਿ ਸਹਿਬਜ਼ਾਦਾ ਫਤਿਹ ਸਿੰਘ ਨਗਰ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਗਿੱਲ ਕਾਲੋਨੀ ਦੇ ਇਕ ਘਰ 'ਚ ਰਹਿ ਰਿਹਾ ਸੀ। ਜਿੱਥੋ ਮੁਲਜ਼ਮ ਆਪਣਾ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ। ਉਸ ਕੋਲੋਂ ਪੁਲਸ ਨੇ 55 ਗ੍ਰਾਮ ਨਸ਼ੀਲਾ ਪਾਊਡਰ ਅਤੇ ਪੁਆਇੰਟ 32 ਬੋਰ ਦੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ, ਐਕਟ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਉਕਤ ਮੁਲਜ਼ਮ ਪਹਿਲੇ ਇਲਾਕਾ ਨਿਵਾਸੀ 'ਤੇ ਹੋਈ ਫਾਇਰਿੰਗ ਦੀ ਵਾਰਦਾਤ 'ਚ ਵੀ ਸ਼ਾਮਲ ਸੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 7 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ 

ਏ. ਸੀ. ਪੀ. ਸੰਦੀਪ ਵਡੇਰਾ ਨੇ ਦੱਸਿਆ ਕਿ  ਸਮੱਗਲਰ  ਬੀਬੀ ਪਰਮਜੀਤ ਕੌਰ ਨੂੰ ਫੜਨ ਲਈ ਡਾਬਾ ਥਾਣਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਲਗਾਤਾਰ ਆਪਣੇ ਦਸਤੇ ਨਾਲ ਛਾਪੇਮਾਰੀ ਕਰ ਰਹੇ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਬੀਬੀ ਦਾ ਇਕ ਰਿਸ਼ਤੇਦਾਰ ਗਿੱਲ ਕਾਲੋਨੀ ਤੇ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ। ਇਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੇ ਉਕਤ ਘਰ 'ਚ ਰੇਡ ਕਰਕੇ ਹਰਪ੍ਰੀਤ ਸਿੰਘ ਉੱਰਫ ਬਿੱਤੂ ਨੂੰ ਦਬੋਚ ਲਿਆ। ਘਰ ਦੀ ਜਾਂਚ ਦੌਰਾਨ 55 ਗ੍ਰਾਮ ਨਸ਼ੀਲਾ ਪਾਊਡਰ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ : ਸੰਗਰੂਰ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਸੁੱਤੇ ਪਰਿਵਾਰ 'ਤੇ ਆ ਡਿੱਗੀ ਛੱਤ 


Gurminder Singh

Content Editor

Related News