ਲੋਹੜੀ ''ਤੇ ਚਾਈਨਾ ਡੋਰ ਨਾਲ ਪਤੰਗ ਚੜ੍ਹਾਉਣ ਵਾਲਿਆਂ ਨੂੰ ਪੁਲਸ ਨੇ ਪਾਈਆਂ ਭਾਜੜਾਂ, ਛੱਤਾਂ ਤੋਂ ਲਾਹ ਕੇ ਲੈ ਗਈ ਥਾਣੇ
Saturday, Jan 14, 2023 - 02:31 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਲੋਹੜੀ ਦੇ ਤਿਉਹਾਰ ਮੌਕੇ ਮਾਛੀਵਾੜਾ ਇਲਾਕੇ ਵਿਚ ਚਾਈਨਾ ਡੋਰ ਦੀ ਵਿਕਰੀ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਅਤੇ ਪੁਲਸ ਵੱਲੋਂ ਸਖ਼ਤੀ ਦੇ ਬਾਵਜੂਦ ਵੀ ਇਸ ਡੋਰ ਨੂੰ ਵੇਚਣ ਵਾਲੇ ਬੜੇ ਸ਼ਾਤਿਰ ਢੰਗ ਨਾਲ ਇਸ ਨੂੰ ਵੇਚਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਅੱਜ ਲੁਧਿਆਣਾ-ਜਲੰਧਰ ਰੂਟ ’ਤੇ ਨਹੀਂ ਚੱਲਣਗੇ ਇਹ ਵਾਹਨ, ਇਨ੍ਹਾਂ ਬਦਲਵੇਂ ਰਸਤਿਆਂ ਦੀ ਕਰੋ ਵਰਤੋਂ
ਪੁਲਸ ਵੱਲੋਂ ਕਈ ਵਾਰ ਅਣਪਛਾਤੇ ਵਿਅਕਤੀ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਭੇਜੇ ਗਏ, ਤਾਂ ਜੋ ਜਿਹੜਾ ਵੀ ਵਿਅਕਤੀ ਖੁੱਲ੍ਹੀ ਡੋਰ ਵੇਚਦਾ ਹੈ, ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਪਰ ਅੱਗੋਂ ਡੋਰ ਵੇਚਣ ਵਾਲੇ ਦੁਕਾਨਦਾਰ ਵੀ ਇੰਨੇ ਚਾਲਾਕ ਸਨ ਕਿ ਉਨ੍ਹਾਂ ਅਣਪਛਾਤੇ ਵਿਅਕਤੀ ਨੂੰ ਡੋਰ ਨਾ ਵੇਚੀ ਅਤੇ ਪੁਲਸ ਗ੍ਰਿਫ਼ਤ ਤੋਂ ਬਚੇ ਰਹੇ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- "ਅੰਗਰੇਜ਼ਾਂ ਨੇ ਵੀ ਕਦੇ ਨਹੀਂ ਲਿਆ ਅਜਿਹਾ ਫ਼ੈਸਲਾ"
ਅੱਜ ਜਦੋਂ ਸਵੇਰ ਤੋਂ ਮਾਛੀਵਾੜਾ ਇਲਾਕੇ ਵਿਚ ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਸ਼ੁਰੂ ਹੋਈ ਤਾਂ ਜ਼ਿਆਦਾਤਰ ਨੌਜਵਾਨ ਚਾਈਨਾ ਡੋਰ ਨਾਲ ਹੀ ਪਤੰਗ ਚੜਾਉਂਦੇ ਦੇਖੇ ਗਏ, ਜਿਸ ’ਤੇ ਪੁਲਸ ਨੇ ਬਾਅਦ ਦੁਪਹਿਰ ਚਾਈਨਾ ਡੋਰ ਰਾਹੀਂ ਪਤੰਗ ਚੜ੍ਹਾਉਣ ਵਾਲਿਆਂ ਨੂੰ ਅਜਿਹੀਆਂ ਭਾਜੜਾਂ ਪਾਈਆਂ ਕਿ ਛੱਤਾਂ ਤੋਂ ਲਾਹ ਕੇ ਉਨ੍ਹਾਂ ਦੀਆਂ ਡੋਰਾਂ ਕਬਜ਼ੇ ’ਚ ਲੈ ਕੇ ਪੁੱਛਗਿੱਛ ਲਈ ਥਾਣੇ ਲਿਆਂਦਾ। ਪੁਲਸ ਨੇ 20 ਨੌਜਵਾਨਾਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦਿਆਂ ਕਾਬੂ ਕੀਤਾ ਅਤੇ ਪੁੱਛਗਿੱਛ ਕੀਤੀ ਕਿ ਉਹ ਡੋਰ ਕਿੱਥੋਂ ਲੈ ਕੇ ਆਏ ਹਨ, ਜਿਸ ’ਤੇ ਪੁਲਸ ਨੇ ਉਨ੍ਹਾਂ ਦੁਕਾਨਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ ਵਿਚ 14 ਜਨਵਰੀ ਦੀ ਛੁੱਟੀ ਦਾ ਐਲਾਨ, ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
ਪੁਲਸ ਦੀ ਚਾਈਨਾ ਡੋਰ ਖ਼ਿਲਾਫ਼ ਵੱਡੀ ਕਾਰਵਾਈ ਨੂੰ ਦੇਖਦਿਆਂ ਇਸ ਨੂੰ ਵੇਚਣ ਵਾਲੇ ਕਈ ਦੁਕਾਨਦਾਰ ਤਾਂ ਦੁਕਾਨਾਂ ਬੰਦ ਕਰ ਕੇ ਫ਼ਰਾਰ ਹੋ ਗਏ ਅਤੇ 1-2 ਨੂੰ ਕਾਬੂ ਕਰ ਲਿਆ ਗਿਆ। ਖ਼ਬਰ ਲਿਖੇ ਜਾਣ ਤਕ ਪੁਲਸ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਸੀ, ਤਾਂ ਜੋ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਅਸਲ ਪਛਾਣ ਕਰ ਕੇ ਉਨ੍ਹਾਂ ਤੋਂ ਖੂਨੀ ਡੋਰ ਬਰਾਮਦ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁਲ੍ਹਣਗੇ ਸਰਕਾਰੀ ਅਦਾਰੇ, ਸਮੂਹਿਕ ਛੁੱਟੀ 'ਤੇ ਜਾਣ ਵਾਲੇ PCS ਅਧਿਕਾਰੀ ਨਬੇੜਣਗੇ ਕੰਮ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਹਦਾਇਤਾਂ ਹਨ ਕਿ ਚਾਈਨਾ ਡੋਰ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਹੈ ਕਿਉਂਕਿ ਇਹ ਮਨੁੱਖੀ ਜਾਨਾਂ ਤੋਂ ਇਲਾਵਾ ਜਾਨਵਰਾਂ ਲਈ ਵੀ ਘਾਤਕ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਹਡ਼ੇ ਵੀ ਦੁਕਾਨਦਾਰ ਇਹ ਡੋਰ ਵੇਚਦੇ ਹੋਣਗੇ, ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।